ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕੱਢ ਦਿੱਤੇ ਹਨ। ਇਸ ਕਾਰਨ ਆਮ ਲੋਕਾਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ 90 ਰੁਪਏ ਦੇ ਅੰਕੜੇ ਦੇ ਪਾਰ ਹੋ ਗਈਆਂ ਹਨ। ਜੇਕਰ ਇਸੇ ਗਤੀ ਨਾਲ ਕੀਮਤਾਂ 'ਚ ਵਾਧਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਜਲਦੀ ਹੀ ਕੀਮਤਾਂ ਸ਼ਤਕ(ਸੈਂਚੁਰੀ) ਪੂਰੀ ਕਰ ਲੈਣਗੀਆਂ।
ਹਾਲਾਂਕਿ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਸਰਕਾਰੀ ਤੇਲ ਕੰਪਨੀਆਂ ਦੀ ਲੋਕ ਨਿੰਦਾ ਵੀ ਕਰ ਰਹੇ ਹਨ। ਇਸ ਦੇ ਕਾਰਨ ਹੀ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ 'ਚ ਅੱਜ ਦਾ ਦਿਨ ਸ਼ਾਂਤੀ ਰਹੀ ਹੈ। ਵੈਸੇ ਰੋਜ਼ਾਨਾ ਆਧਾਰ 'ਤੇ ਕੀਮਤਾਂ 10-30 ਪੈਸੇ ਪ੍ਰਤੀ ਲੀਟਰ ਦੀ ਰਫਤਾਰ ਨਾਲ ਵਧ ਰਹੀਆਂ ਹਨ। ਹੁਣ ਕੀਮਤਾਂ ਵਿਚ ਹੋ ਰਹੇ ਇਸ ਵਾਧੇ ਕਾਰਨ ਸੋਸ਼ਲ ਮੀਡੀਆ 'ਤੇ ਵੀ ਸਰਕਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਆਓ ਦੇਖਦੇ ਹਾਂ ਕੁਝ ਦਿਲਚਸਪ ਮੀਮਜ਼
ਰੁਪਏ ਨੇ ਲਾਈ 30 ਪੈਸੇ ਦੀ ਛਲਾਂਗ, ਇੰਨਾ ਰਿਹਾ ਡਾਲਰ ਦਾ ਮੁੱਲ
NEXT STORY