ਗੁਰੂਗ੍ਰਾਮ— ਮਾਮੂਲੀ ਝਗੜੇ ਦੇ ਬਾਅਦ ਇਕ ਔਰਤ ਨੇ ਆਪਣੀ ਗੁੰਡਾਗਰਦੀ ਦਿਖਾਉਂਦੇ ਹੋਏ ਆਟੋ ਡਰਾਈਵਰ 'ਤੇ ਗੋਲੀ ਚਲਾ ਦਿੱਤੀ। ਇਸ ਘਟਨਾ 'ਚ ਆਟੋ ਡਰਾਈਵਰ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਡਰਾਈਵਰ ਨਾਲ ਗਲਤ ਭਾਸ਼ਾ 'ਚ ਵੀ ਗੱਲ ਕੀਤੀ। ਘਟਨਾ ਦਾ ਖੁਲ੍ਹਾਸਾ ਵੀਡੀਓ ਨਾਲ ਹੋਇਆ। ਜਿਸ ਨੂੰ ਮੌਕੇ 'ਤੇ ਮੌਜੂਦ ਇਕ ਵਿਅਕਤੀ ਨੇ ਬਣਾਇਆ ਸੀ। ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਔਰਤ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ। ਘਟਨਾ ਭਵਾਨੀ ਇਨਕਲੇਵ ਦੀ ਹੈ।
ਜਾਣਕਾਰੀ ਮੁਤਾਬਕ ਉਹ ਔਰਤ ਬੁਲੰਦਸ਼ਹਿਰ ਯੂ.ਪੀ ਦੀ ਰਹਿਣ ਵਾਲੀ ਹੈ। ਉਸ ਦੀ ਕਿਸੇ ਗੱਲ ਨੂੰ ਲੈ ਕੇ ਆਟੋ ਡਰਾਈਵਰ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਉਸ ਨੇ ਗੁੱਸੇ 'ਚ ਆ ਕੇ ਗੈਰ ਕਾਨੂੰਨੀ ਹਥਿਆਰ ਨਾਲ ਉਸ 'ਤੇ ਗੋਲੀ ਚਲਾ ਦਿੱਤੀ। ਆਟੋ ਡਰਾਈਵਰ ਦੀ ਕਿਸਮਤ ਚੰਗੀ ਸੀ ਕਿ ਉਸਨੂੰ ਗੋਲੀ ਨਹੀਂ ਲੱਗੀ। ਔਰਤ ਵੱਲੋਂ ਇਹ ਜਾਨਲੇਵਾ ਹਮਲਾ ਸੀ। ਇਸ ਘਟਨਾ ਦਾ ਵੀਡੀਓ ਕੋਲ ਦੇ ਇਕ ਵਿਅਕਤੀ ਨੇ ਬਣਾ ਲਿਆ ਅਤੇ ਉਸ ਨੂੰ ਮੀਡੀਆ ਅਤੇ ਪੁਲਸ ਨੂੰ ਵਾਇਰਲ ਕਰ ਦਿੱਤਾ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਹੈ ਅਤੇ ਪੁੱਛਗਿਛ ਜਾਰੀ ਹੈ।
ਪੁਲਸ ਬੁਲਾਰੇ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਜਾਣਕਾਰੀ ਮਿਲਣ ਦੇ ਬਾਅਦ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ਜਲਦੀ ਹੀ ਪੂਰੇ ਮਾਮਲੇ ਦਾ ਖੁਲ੍ਹਾਸਾ ਕੀਤਾ ਜਾਵੇਗਾ।
ਸ਼੍ਰੀਨਗਰ 'ਚ ਇਤਿਹਾਸਕ ਜ਼ਾਮਾ ਮਸਜਿਦ ਬੰਦ, ਯਾਸੀਨ ਮਲਿਕ ਨੂੰ ਕੀਤਾ ਗਿਆ ਗ੍ਰਿਫਤਾਰ
NEXT STORY