ਜੌਨਪੁਰ - ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ’ਚ ਮਦੀਯਾਹੂਨ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਰਾਜਮਲਪੁਰ ’ਚ ਇਕ ਔਰਤ ਨੇ ਆਪਣੇ ਸਹੁਰੇ ਪਰਿਵਾਰ ਹੱਥੋਂ ਦੁਖੀ ਹੋ ਕੇ ਆਪਣੇ 2 ਸਾਲ ਦੇ ਪੁੱਤਰ ਨੂੰ ਕੀੜੇਮਾਰ ਦਵਾਈ ਪਿਆ ਦਿੱਤੀ ਤੇ ਖੁਦ ਵੀ ਪੀ ਲਈ। ਇਸ ਘਟਨਾ ’ਚ ਮਾਂ ਤੇ ਪੁੱਤਰ ਦੋਵਾਂ ਦੀ ਮੌਤ ਹੋ ਗਈ।
ਅਧਿਕਾਰਤ ਸੂਤਰਾਂ ਅਨੁਸਾਰ ਇਹ ਘਟਨਾ ਵੀਰਵਾਰ ਰਾਤ 10 ਵਜੇ ਦੇ ਕਰੀਬ ਵਾਪਰੀ। ਰਵੀ ਕੁਮਾਰ ਦੀ ਪਤਨੀ ਸ਼ਸ਼ੀਕਲਾ (28) ਨੇ ਪਹਿਲਾਂ ਆਪਣੇ ਪੁੱਤਰ ਨੂੰ ਕੀੜੇਮਾਰ ਦਵਾਈ ਪਿਆਈ। ਪੁੱਤਰ ਦੀ ਮੌਤ ਤੋਂ ਬਾਅਦ ਉਸ ਨੇ ਖੁਦ ਵੀ ਦਵਾਈ ਪੀ ਲਈ।
ਪਰਿਵਾਰ ਦੇ ਮੈਂਬਰ ਦੋਵਾਂ ਨੂੰ ਇਲਾਜ ਲਈ ਹਸਪਤਾਲ ਲੈ ਗਏ। ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਲਿਆਂਦਾ ਕਰਾਰ ਦਿੱਤਾ। ਮਾਂ ਨੂੰ ਜ਼ਿਲਾ ਹਸਪਤਾਲ ਤੋਂ ਵਾਰਾਣਸੀ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਹਿਰਸਾ 'ਚ BJP ਨੇਤਾ ਦਾ ਬੇਰਹਿਮੀ ਨਾਲ ਕਤਲ: ਕਮਰੇ 'ਚ ਲਾਸ਼ ਰੱਖ ਬਾਹਰੋਂ ਲਾ 'ਤਾ ਤਾਲਾ, 2 ਦਿਨ ਪਿੱਛੋਂ ਖੁੱਲ੍ਹਿਆ ਰਾਜ਼
NEXT STORY