ਇੰਦੌਰ (ਏਜੰਸੀ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 34 ਸਾਲਾ ਔਰਤ ਨੇ ਇਸ ਲਈ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਸ ਦੇ ਪਤੀ ਨੇ ਉਸ ਨੂੰ ਬਿਊਟੀ ਪਾਰਲਰ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਵੀਰਵਾਰ ਨੂੰ ਸ਼ਹਿਰ ਦੇ ਏਰੋਡ੍ਰਮ ਥਾਣਾ ਖੇਤਰ ਦੇ ਅਧੀਨ ਹੋਈ। ਔਰਤ ਦੀ ਪਛਾਣ ਰੀਨਾ ਯਾਦਵ ਵਜੋਂ ਹੋਈ ਹੈ। ਜਾਂਚ ਅਧਿਕਾਰੀ ਉਮਾ ਸ਼ੰਕਰ ਯਾਦਵ ਨੇ ਦੱਸਿਆ ਕਿ ਔਰਤ ਦਾ ਵਿਆਹ ਕਰੀਬ 15 ਸਾਲ ਪਹਿਲਾਂ ਬਲਰਾਮ ਯਾਦਵ ਨਾਲ ਹੋਇਆ ਸੀ।
ਵੀਰਵਾਰ ਨੂੰ ਉਸ ਨੇ ਬਲਰਾਮ ਨੂੰ ਬਿਊਟੀ ਪਾਰਲਰ ਚੱਲਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ। ਅਧਿਕਾਰੀ ਨੇ ਕਿਹਾ,'ਇਸ ਤੋਂ ਬਾਅਦ ਰੀਨਾ ਨੇ ਖੁਦਕੁਸ਼ੀ ਕਰ ਲਈ। ਜਦੋਂ ਬਲਰਾਮ ਘਰ ਆਇਆ ਤਾਂ ਉਸ ਨੇ ਰੀਨਾ ਨੂੰ ਫਾਹੇ ਨਾਲ ਲਟਕਾਇਆ ਦੇਖਿਆ ਅਤੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।'' ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤੀ ਗਈ ਹੈ। ਮਾਮਲੇ ਦੀ ਅੱਗੇ ਦੀ ਜਾਂਚ ਚੱਲ ਰਹੀ ਹੈ।
ਭਾਜਪਾ ਵਿਧਾਇਕ ਨੇ ਸੋਨੀਆ ਨੂੰ ਕਿਹਾ ‘ਵਿਸ਼ਕੰਨਿਆ’, ਚੀਨ-ਪਾਕਿ ਦੀ ਏਜੰਟ ਵੀ ਦੱਸਿਆ
NEXT STORY