ਨੈਸ਼ਨਲ ਡੈਸਕ : ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ 'ਚ ਸਥਿਤ ਐੱਮਜੀਐੱਮ ਮੈਡੀਕਲ ਕਾਲਜ ਦੇ ਲੜਕਿਆਂ ਦੇ ਹੋਸਟਲ 'ਚ ਸ਼ੁੱਕਰਵਾਰ ਨੂੰ ਐੱਮਬੀਬੀਐੱਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਦੀ ਲਾਸ਼ ਲਟਕਦੀ ਮਿਲੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਐੱਮਬੀਬੀਐਸ ਦੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਦੀ ਲਾਸ਼ ਲਟਕਦੀ ਮਿਲੀ।
ਮ੍ਰਿਤਕ 19 ਸਾਲਾ ਵਿਦਿਆਰਥੀ ਸਹਿਜਪ੍ਰੀਤ ਸਿੰਘ ਪੰਜਾਬ ਦੇ ਗੁਰਦਾਸਪੁਰ ਰਾਣੀਆ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਸਹਿਜਪ੍ਰੀਤ ਕਾਲਜ ਦੇ ਮੁੰਡਿਆਂ ਦੇ ਹੋਸਟਲ ਵਿੱਚ ਰਹਿੰਦਾ ਸੀ। ਜਦੋਂ ਵਿਦਿਆਰਥੀ ਅੱਜ ਸਵੇਰੇ ਕਮਰੇ ਵਿੱਚੋਂ ਬਾਹਰ ਨਿਕਲਣ ਵਿੱਚ ਦੇਰ ਕਰ ਰਿਹਾ ਸੀ, ਤਾਂ ਨੇੜੇ ਦਾ ਇੱਕ ਵਿਦਿਆਰਥੀ ਅਤੇ ਉਸਦਾ ਇੱਕ ਰਿਸ਼ਤੇਦਾਰ ਕਮਰੇ ਵੱਲ ਗਏ ਅਤੇ ਕਮਰਾ ਬੰਦ ਪਾਇਆ। ਕੁਝ ਅਣਸੁਖਾਵਾਂ ਵਾਪਰਨ ਦੇ ਡਰੋਂ ਕਮਰਾ ਖੋਲ੍ਹਵਾਇਆ ਗਿਆ। ਵਿਦਿਆਰਥੀ ਸਹਿਜਪ੍ਰੀਤ ਦੀ ਲਾਸ਼ ਕਮਰੇ ਵਿੱਚ ਰੱਸੇ ਨਾਲ ਲਟਕਦੀ ਮਿਲੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਲਿਜਾਇਆ ਗਿਆ। ਸਬ ਇੰਸਪੈਕਟਰ ਅੰਕਿਤ ਕੁਮਾਰ ਸਿੰਘ ਅਤੇ ਸਬ-ਇੰਸਪੈਕਟਰ ਸਵਾਤੀ ਪਟੇਲ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਸਬ-ਡਵੀਜ਼ਨਲ ਪੁਲਿਸ ਅਧਿਕਾਰੀ ਗੌਤਮ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਵੇਲੇ ਇਸ ਘਟਨਾ ਸਬੰਧੀ ਯੂਡੀ ਕੇਸ (ਕੁਦਰਤੀ ਮੌਤ ਦਾ ਮਾਮਲਾ) ਦਰਜ ਕੀਤਾ ਗਿਆ ਹੈ।
ਰਾਸ਼ਟਰਪਤੀ ਮੁਰਮੂ ਨੇ ਗੋਆ 'ਚ ਮਚੀ ਭਾਜੜ 'ਚ ਲੋਕਾਂ ਦੀ ਮੌਤ 'ਤੇ ਜਤਾਇਆ ਦੁੱਖ਼
NEXT STORY