ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਕਾਸ਼ੀ ਵਿਸ਼ਵਨਾਥ ਮੰਦਰ ਕੋਲ ਸਥਿਤ ਦੋ ਪੁਰਾਣੇ ਮਕਾਨ ਅਚਾਨਕ ਢਹਿ ਗਏ, ਜਿਸ ਕਾਰਨ ਇਕ ਔਰਤ ਦੀ ਮਲਬੇ ਹੇਠਾਂ ਦੱਬ ਕੇ ਮੌਤ ਹੋ ਗਈ, ਜਦਕਿ 7 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਚੌਕ ਇਲਾਕੇ ਦੇ ਖੋਯਾ ਗਲੀ ਵਿਚ ਵਾਪਰੀ, ਜਿੱਥੇ ਕਾਸ਼ੀ ਵਿਸ਼ਵਨਾਥ ਮੰਦਰ ਕੋਲ ਬਣੇ ਦੋ ਪੁਰਾਣੇ ਮਕਾਨ ਅਚਾਨਕ ਢਹਿ ਗਏ ਅਤੇ ਮਲਬੇ ਹੇਠਾਂ 9 ਲੋਕ ਦੱਬੇ ਗਏ। ਸੂਤਰਾਂ ਮੁਤਾਬਕ NDRF ਦੀ ਟੀਮ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ; 11 ਹਜ਼ਾਰ ਵੋਲਟੇਜ ਦੀ ਲਪੇਟ 'ਚ ਆਈ DJ ਟਰਾਲੀ, 9 ਕਾਂਵੜੀਆਂ ਦੀ ਮੌਤ
ਵਾਰਾਣਸੀ ਦੇ ਡਿਵੀਜ਼ਨਲ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਘਰ ਢਹਿ ਗਏ ਸਨ, ਜਿਨ੍ਹਾਂ ਵਿਚੋਂ ਇਕ ਵਿਚ ਰਹਿ ਰਹੇ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਸਨ, ਜਦਕਿ ਦੂਜੇ ਵਿਚ ਰਹਿ ਰਹੇ ਸਿਰਫ਼ ਦੋ ਲੋਕ ਹੀ ਬਾਹਰ ਨਿਕਲ ਸਕੇ ਸਨ ਅਤੇ ਸੱਤ ਹੋਰ ਮਲਬੇ ਹੇਠਾਂ ਦੱਬੇ ਗਏ। ਉਨ੍ਹਾਂ ਨੂੰ ਬਚਾਅ ਮੁਹਿੰਮ ਚਲਾ ਕੇ ਬਾਹਰ ਕੱਢਿਆ ਗਿਆ। ਸ਼ਰਮਾ ਮੁਤਾਬਕ ਇਸ ਘਟਨਾ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਇਕ ਮਹਿਲਾ ਕਾਂਸਟੇਬਲ ਸਮੇਤ 7 ਲੋਕ ਜ਼ਖਮੀ ਹੋ ਗਏ। 7 ਜ਼ਖ਼ਮੀਆਂ ਦਾ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਨਿਗਰਾਨੀ ਹੇਠ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਲੋਕ ਚੀਕਦੇ ਰਹੇ ਪਰ ਤੀਜੀ ਮੰਜ਼ਿਲ ਤੋਂ ਔਰਤ ਨੇ ਮਾਰੀ ਛਾਲ, ਪਤੀ ਦੀਆਂ ਅੱਖਾਂ ਸਾਹਮਣੇ ਮੌਤ ਨੂੰ ਲਾਇਆ ਗਲ਼
ਸ਼ਰਮਾ ਨੇ ਦੱਸਿਆ ਕਿ ਦੇਖਣ 'ਚ ਇਹ ਦੋਵੇਂ ਘਰ ਘੱਟੋ-ਘੱਟ 70-80 ਸਾਲ ਪੁਰਾਣੇ ਸਨ। ਉਨ੍ਹਾਂ ਦੱਸਿਆ ਕਿ ਭਾਵੇਂ ਮਕਾਨ ਦੀਆਂ ਉਪਰਲੀਆਂ ਮੰਜ਼ਿਲਾਂ ਡਿੱਗ ਗਈਆਂ ਹਨ ਪਰ ਹੇਠਲੀਆਂ ਮੰਜ਼ਿਲਾਂ ਸੁਰੱਖਿਅਤ ਹਨ। ਵਾਰਾਣਸੀ ਦੇ ਪੁਲਸ ਕਮਿਸ਼ਨਰ ਮੋਹਿਤ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ 'ਚ ਜ਼ਖਮੀ ਮਹਿਲਾ ਕਾਂਸਟੇਬਲ ਕਾਸ਼ੀ ਵਿਸ਼ਵਨਾਥ ਮੰਦਰ 'ਚ ਡਿਊਟੀ 'ਤੇ ਤਾਇਨਾਤ ਸੀ। ਉਸ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐਚ. ਯੂ) ਦੇ ਟਰਾਮਾ ਸੈਂਟਰ ਭੇਜਿਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਗਰਵਾਲ ਨੇ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਦੇ ਸਾਰੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਫਿਰ ਵੀ ਸਾਵਧਾਨੀ ਵਜੋਂ ਸੁੰਘਣ ਵਾਲੇ ਖੋਜੀ ਕੁੱਤਿਆਂ ਦੀ ਮਦਦ ਨਾਲ ਖੋਜ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਮਲਬੇ 'ਚ ਕੋਈ ਲਾਪਤਾ ਹੈ ਜਾਂ ਨਹੀਂ ਅਤੇ ਕੋਈ ਵਿਅਕਤੀ ਤਾਂ ਨਹੀਂ ਫਸਿਆ ਹੈ।
ਇਹ ਵੀ ਪੜ੍ਹੋ- 'ਰੱਦ ਹੋ ਗਈਆਂ ਸਾਰੀਆਂ ਟਰੇਨਾਂ', ਬੰਗਲਾਦੇਸ਼ 'ਚ ਵਿਗੜੇ ਹਲਾਤਾਂ ਵਿਚਾਲੇ ਭਾਰਤ ਸਰਕਾਰ ਦਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਜੈਨ ’ਚ ਡਮਰੂ ਵਜਾਉਣ ਦਾ ਨਵਾਂ ਵਿਸ਼ਵ ਰਿਕਾਰਡ ਬਣਿਆ
NEXT STORY