ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ 'ਚ ਇਕ 23 ਸਾਲਾ ਔਰਤ ਨੇ ਇਕੱਠੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ 'ਚੋਂ 2 ਮੁੰਡੇ ਅਤੇ 2 ਕੁੜੀਆਂ ਹਨ। ਸਾਰੇ ਬੱਚਿਆਂ ਦਾ ਭਾਰ ਇਕ ਤੋਂ ਡੇਢ ਕਿਲੋਗ੍ਰਾਮ ਦੇ ਨੇੜੇ-ਤੇੜੇ ਹੈ। ਬੱਚਿਆਂ ਨੂੰ ਹਿਸਾਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਨਰਸਰੀ 'ਚ ਰੱਖਿਆ ਗਿਆ ਹੈ। ਇਸ ਔਰਤ ਦੀ ਪਹਿਲਾਂ ਇਕ ਸਾਲ ਡੇਢ ਮਹੀਨੇ ਦੀ ਧੀ ਹੈ। ਡਾਕਟਰ ਰਵਿੰਦਰ ਨੇ ਦੱਸਿਆ ਕਿ ਔਰਤ ਅਤੇ ਬੱਚੇ ਸਿਹਤਮੰਦ ਹਨ।
ਇਹ ਵੀ ਪੜ੍ਹੋ : ਯੂਨੀਫਾਰਮ ਸਿਵਲ ਕੋਡ ’ਤੇ ਮਿਲੇ 8.5 ਲੱਖ ਸੁਝਾਅ, ਜਾਣੋ ਕੀ ਹੈ UCC
ਪੇਂਟਰ ਦਾ ਕੰਮ ਕਰਨ ਵਾਲੇ ਮਾਜਰਾ ਰੋਡ ਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੂਨਮ 7 ਮਹੀਨੇ ਦੀ ਗਰਭਵਤੀ ਸੀ। ਬੁੱਧਵਾਰ ਨੂੰ ਉਸ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਅਜੇ ਨੇ ਦੱਸਿਆ ਕਿ ਉਸ ਦੀ ਪਤਨੀ ਪੂਨਮ ਸਿਰਸਾ ਦੇ ਪਿੰਡ ਮੌਜੂਖੇੜਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦੋਹਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਹੁਣ ਪੂਨਮ ਨੇ ਇਕੱਠੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਪੂਨਮ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ 'ਚ ਡਿਲਿਵਰੀ ਲਈ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਬੁੱਧਵਾਰ ਸ਼ਾਮ ਉਸ ਦੀ ਡਿਲਿਵਰੀ ਹੋ ਗਈ। ਅਜੇ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚੇ ਸਿਹਤਮੰਦ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਦੀ ਔਰੰਗਜ਼ੇਬ ਲੇਨ ਹੁਣ ਕਹਾਏਗੀ ਡਾ. ਏ. ਪੀ. ਜੇ. ਅਬਦੁਲ ਕਲਾਮ ਲੇਨ
NEXT STORY