ਨਵੀਂ ਦਿੱਲੀ — ਸੀ.ਆਈ.ਐੱਸ.ਐੱਫ. ਨੇ ਇਕ 46 ਸਾਲ ਦੀ ਔਰਤ ਨੂੰ ਫੜ੍ਹਿਆ ਹੈ, ਜਿਸ ਕੋਲੋ 315 ਬੋਰ ਦੇ 2 ਜਿੰਦਾ ਕਾਰਤੂਸ ਮਿਲੇ ਹਨ। ਇਹ ਬਰਾਮਦਗੀ ਜਾਮਾ ਮਸਜਿਦ ਮੈਟਰੋ ਸਟੇਸ਼ਨ ਕੋਲੋ ਹੋਈ ਹੈ। ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਇਸ ਸਮੇਂ ਦਿੱਲੀ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲੈ ਕੇ ਕਈ ਤਰ੍ਹਾਂ ਦਾ ਵਿਰੋਧ ਚੱਲ ਰਿਹਾ ਹੈ। ਅਜਿਹੇ 'ਚ ਜਾਮਾ ਮਸਜਿਦ ਮੈਟਰੋ ਸਟੇਸ਼ਨ ਕੋਲ ਔਰਤ ਤੋਂ 2 ਜਿੰਦਾ ਕਾਰਤੂਸਾਂ ਦੀ ਬਰਾਮਦਗੀ ਕਈ ਸਵਾਲ ਖੜ੍ਹੇ ਕਰਦੀ ਹੈ। ਸਵਾਲ ਇਹ ਹੈ ਕਿ ਇਹ ਔਰਤ 2 ਜਿੰਦਾ ਕਾਰਤੂਸਾਂ ਨਾਲ ਮੈਟਰੋ ਸਟੇਸ਼ਨਾਂ 'ਤੇ ਕੀ ਕਰ ਰਹੀ ਸੀ? ਅਤੇ ਇਸ ਦਾ ਇਰਾਦਾ ਕੀ ਸੀ। ਹਾਲਾਂਕਿ ਦਿੱਲੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਿੱਲੀ ’ਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ 21 ਜਨਵਰੀ ਆਖਰੀ ਦਿਨ
NEXT STORY