ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਪਿਛਲੇ ਕਾਫੀ ਸਮੇਂ ਤੋਂ ਜਿਵੇਂ ਕਿ ਹਲਾਤ ਠੀਕ ਨਹੀਂ ਚਲ ਰਹੇ ਸਨ। ਇਸ ਸਭ ਦੇ ਬਾਵਜੂਦ ਵੀ ਅਜ਼ਾਦੀ ਦਿਵਸ ਦੇ ਮੌਕੇ 'ਤੇ ਇਕ ਔਰਤ ਨੇ ਬਹੁਤ ਬਹਾਦਰੀ ਦਿਖਾਉਂਦੇ ਹੋਏ ਹੱਥ 'ਚ ਝੰਡਾ ਲੈ ਕੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੇ ਨਾਅਰੇ ਲਗਾਏ।
ਮਹਿਲਾ ਦਾ ਇਹ ਵੀਡੀਓ ਮੀਡੀਆ 'ਤੇ ਵਾਇਰਲ ਹੈ ਰਿਹਾ ਹੈ। ਇਸ ਵੀਡੀਓ 'ਚ ਅਨੁਪਮ ਖੇਰ ਤੋਂ ਲੈ ਕੇ ਕ੍ਰਿਕਟ ਸਟਾਰ ਸੁਰੇਸ਼ ਰੈਨਾ ਨੇ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ ਜੰਮੂ ਕਸ਼ਮੀਰ ਦੇ ਲਾਲ ਚੌਂਕ ਦਾ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਔਰਤ ਨੇ ਤਿਰੰਗੇ ਨੂੰ ਉਲਟਾ ਫੜਿਆ ਸੀ ਪਰ ਲੋਕਾਂ ਨੇ ਇਸ ਵੱਲ ਧਿਆਨ ਨਾ ਦੇ ਕੇ ਉਸ ਦੇ ਜ਼ਜਬੇ ਨੂੰ ਸਲਾਮ ਕੀਤਾ ਹੈ। ਅਨੁਪਮ ਖੇਰ ਨੇ ਲਿਖਿਆ, ''ਇਕ ਇਕੱਲੀ ਕਸ਼ਮੀਰੀ ਪੰਡਿਤ ਔਰਤ ਨੇ ਸ਼੍ਰੀਨਗਰ 'ਚ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੇ ਜੈਕਾਰੇ ਲਗਾਏ ਮੈਂ ਉਸ ਨੂੰ ਸਲਾਮ ਕਰਦਾ ਹੈ...ਜੈ ਹੋ।''
ਰੋਹਿਤ ਵੇਮੁਲਾ ਦੀ ਮੌਤ ਦਾ ਸੱਚ ਆਇਆ ਸਾਹਮਣੇ, ਜਾਣੋ ਕਿਉਂ ਕੀਤੀ ਸੀ ਖੁਦਕੁਸ਼ੀ?
NEXT STORY