ਨੀਮਚ— ਮੱਧ ਪ੍ਰਦੇਸ਼ ਦੇ ਨੀਮਚ ਜ਼ਿਲੇ 'ਚ ਤਿੰਨ ਤਲਾਕ ਦੀ ਸ਼ਿਕਾਰ ਬਣੀ ਇਕ ਔਰਤ ਦੇ ਆਪਣੇ ਪਤੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਦਰਮਿਆਨ ਪਾਲਣ-ਪੋਸ਼ਣ ਅਤੇ ਘਰੇਲੂ ਹਿੰਸਾ ਨੂੰ ਲੈ ਕੇ ਮਾਮਲਾ ਅਦਾਲਤ 'ਚ ਹੈ। ਇਸ ਦੌਰਾਨ ਪਤੀ ਦੇ ਦੂਜੇ ਵਿਆਹ ਦੀ ਚਰਚਾ ਸੁਣ ਕੇ ਟੀਕਮਗੜ੍ਹ ਵਾਸੀ ਇਹ ਔਰਤ ਨੀਮਚ ਪੁੱਜ ਕੇ ਪਤੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠ ਗਈ।
ਪੁਲਸ ਸੂਤਰਾਂ ਅਨੁਸਾਰ ਟੀਕਮਗੜ੍ਹ ਵਾਸੀ ਸਾਇਰਾ ਬਾਨੋ (27) ਦਾ ਨੀਮਚ ਦੇ ਸੋਹੇਲ ਰਹਿਮਾਨ ਨਾਲ 26 ਦਸੰਬਰ, 2014 ਨੂੰ ਨਿਕਾਹ ਹੋਇਆ ਸੀ। ਇਕ ਸਾਲ ਤੱਕ ਸਭ ਠੀਕ ਰਿਹਾ ਪਰ ਉਸ ਤੋਂ ਬਾਅਦ ਦੋਹਾਂ 'ਚ ਵਿਵਾਦ ਹੋਣ ਲੱਗਾ। ਸਾਇਰਾ ਬਾਨੋ ਦਾ ਕਹਿਣਾ ਹੈ ਕਿ ਸੋਹੇਲ ਵੱਲੋਂ 2 ਲੱਖ ਰੁਪਏ ਦਾਜ ਦੀ ਮੰਗ ਕੀਤੀ ਜਾਣ ਲੱਗੀ ਸੀ, ਜੋ ਉਸ ਦੇ ਪਿਤਾ ਨਹੀਂ ਦੇ ਸਕੇ। ਇਸ ਤੋਂ ਬਾਅਦ ਵਿਵਾਦ ਵਧੇ ਅਤੇ ਸਾਇਰਾ ਆਪਣੇ ਪਿਤਾ ਦੇ ਘਰ ਚੱਲੀ ਗਈ।
ਪੁਲਸ ਅਨੁਸਾਰ ਸੋਹੇਲ ਨੇ ਅਦਾਲਤ ਦੇ ਸਾਹਮਣੇ ਕਿਹਾ ਕਿ ਉਸ ਨੇ ਪਤਨੀ ਨੂੰ ਤਿੰਨ ਤਲਾਕ ਪ੍ਰਥਾ ਦੇ ਅਧੀਨ ਤਲਾਕ ਦੇ ਦਿੱਤਾ ਹੈ ਪਰ ਕੋਰਟ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ। ਅਜੇ ਮਾਮਲਾ ਵਿਚਾਰ ਅਧੀਨ ਹੈ। ਇਸ ਦੌਰਾਨ ਸਾਇਰਾ ਨੂੰ ਪਤਾ ਲੱਗਾ ਕਿ ਸੋਹੇਲ ਦੂਜਾ ਵਿਆਹ ਕਰ ਰਿਹਾ ਹੈ ਤਾਂ ਉਹ ਆਪਣੀ ਮਾਂ ਨਾਲ ਵੀਰਵਾਰ ਦੇਰ ਰਾਤ ਨੀਮਚ ਪੁੱਜੀ ਅਤੇ ਸੋਹੇਲ ਦੇ ਘਰ ਦੇ ਬਾਹਰ ਧਰਨਾ ਦੇ ਦਿੱਤਾ। ਸ਼ੁੱਕਰਵਾਰ ਸਵੇਰੇ ਦੋਹਾਂ ਪੱਖਾਂ ਦਰਮਿਆਨ ਕਾਫੀ ਬਹਿਸ ਹੋਈ, ਜਿਸ ਤੋਂ ਬਾਅਦ ਸੋਹੇਲ ਘਰ 'ਤੇ ਤਾਲਾ ਲਗਾ ਕੇ ਪਰਿਵਾਰ ਨਾਲ ਅਣਛਾਤੇ ਸਥਾਨ 'ਤੇ ਚੱਲਾ ਗਿਆ, ਇਸ ਤੋਂ ਬਾਅਦ ਵੀ ਔਰਤ ਉਸ ਦੇ ਘਰ ਦੇ ਬਾਹਰ ਹੀ ਬੈਠੀ ਰਹੀ। ਕੈਂਟ ਥਾਣਾ ਇੰਚਾਰਜ ਗਿਰਵਰ ਸਿੰਘ ਨੇ ਕਿਹਾ ਕਿ ਦੋਹਾਂ ਦਰਮਿਆਨ ਚੱਲ ਰਹੇ ਅਦਾਲਤ ਮਾਮਲੇ ਦੇ ਫੈਸਲੇ ਅਨੁਸਾਰ ਹੀ ਆਉਣ ਵਾਲੀ ਕਾਰਵਾਈ ਸੰਭਵ ਹੋਵੇਗੀ। ਪੁਲਸ ਨੇ ਮਾਮਲਾ ਮਹਿਲਾ ਮਜ਼ਬੂਤੀਕਰਨ ਵਿਭਾਗ ਕੋਲ ਭੇਜ ਦਿੱਤਾ ਹੈ।
ਫੌਜ ਦਾ ਜਵਾਨ ਹਿਜ਼ਬੁਲ 'ਚ ਹੋਇਆ ਸ਼ਾਮਲ
NEXT STORY