ਨੋਇਡਾ (ਭਾਸ਼ਾ)— ਦੇਸ਼ ਵਿਚ ਕੋਰੋਨਾ ਕਾਲ ਦੌਰਾਨ ਖ਼ੁਦਕੁਸ਼ੀ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਮਾਨਸਿਕ ਪਰੇਸ਼ਾਨੀ ਕਾਰਨ ਲੋਕ ਮੌਤ ਨੂੰ ਗਲ਼ ਲਾ ਰਹੇ ਹਨ। ਨੋਇਡਾ ਦੇ ਸੈਕਟਰ-78 ਵਿਚ ਮਹਾਗੁਨ ਮਾਰਡਨ ਸੋਸਾਇਟੀ 'ਚ ਰਹਿਣ ਵਾਲੀ 62 ਸਾਲਾ ਬੀਬੀ ਨੇ ਵੀਰਵਾਰ ਦੀ ਸਵੇਰ ਨੂੰ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਸਹਾਇਕ ਪੁਲਸ ਕਮਿਸ਼ਨਰ ਵਿਮਲ ਕੁਮਾਰ ਸਿੰਘ ਨੇ ਦੱਸਿਆ ਕਿ ਥਾਣਾ ਸੈਕਟਰ-49 ਖੇਤਰ ਦੇ ਸੈਕਟਰ 78 ਵਿਚ ਮਹਾਗੁਨ ਮਾਰਡਨ ਸੋਸਾਇਟੀ ਦੇ ਸ਼ਿਯਾਨਾ ਟਾਵਰ 'ਚ ਰਹਿਣ ਵਾਲੀ 62 ਸਾਲਾ ਰਜਨੀ ਅਗਰਵਾਲ ਨੇ ਵੀਰਵਾਰ ਸਵੇਰੇ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਮਲ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਅਸ਼ੋਕ ਅਗਰਵਾਲ ਨੇ ਪੁਲਸ ਨੂੰ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਬੀਮਾਰ ਸੀ ਅਤੇ ਮਾਨਸਿਕ ਤਣਾਅ 'ਚ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸੁਪਰੀਮ ਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ CBI ਜਾਂਚ ਲਈ ਪਟੀਸ਼ਨ ਖਾਰਜ ਕੀਤੀ
NEXT STORY