ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਇਕ ਜਨਾਨੀ 3 ਸਾਲਾਂ ਤੋਂ ਸੜਕ ’ਤੇ ਰਹਿ ਕੇ ਜ਼ਿੰਦਗੀ ਕੱਟ ਰਹੀ ਹੈ। ਉਸ ਨੂੰ ਜੋ ਵੀ ਕੁਝ ਦੇ ਦਿੰਦਾ ਹੈ, ਉਹ ਖਾ ਲੈਂਦੀ ਹੈ। ਇਸ ਵਿਚ ਬੀ.ਐੱਚ.ਯੂ. ਦੇ ਇਕ ਵਿਦਿਆਰਥੀ ਅਵਨੀਸ਼ ਨੇ ਉਸ ਨਾਲ ਗੱਲ ਕੀਤੀ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਜਨਾਨੀ ਫਰਾਟੇਦਾਰ ਇੰਗਲਿਸ਼ ਬੋਲ ਰਹੀ ਸੀ। ਜਦੋਂ ਉਸ ਤੋਂ ਨਾਮ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸਵਾਤੀ ਦੱਸਿਆ। ਉਹ ਦੱਖਣੀ ਭਾਰਤ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਤਿੰਨ ਸਾਲ ਤੋਂ ਘਾਟਾਂ ’ਤੇ ਰਹਿ ਕੇ ਜ਼ਿੰਦਗੀ ਕੱਟ ਰਹੀ ਹੈ। ਉੱਥੇ ਜੋ ਵੀ ਮਿਲਦਾ ਹੈ, ਉਹ ਖਾ ਲੈਂਦੀ ਹੈ ਅਤੇ ਘਾਟ ’ਤੇ ਹੀ ਸੌਂਦੀ ਹੈ।
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਜਨਾਨੀ ਨੇ ਦੱਸਿਆ ਕਿ ਉਹ ਕੰਪਿਊਟਰ ਸਾਇੰਸ ਗਰੈਜੂਏਟ ਹੈ। ਆਪਣੀ ਸਥਿਤੀ ਬਾਰੇ ਉਹ ਕਹਿੰਦੀ ਹੈ ਕਿ ਬੱਚਾ ਹੋਣ ਤੋਂ ਬਾਅਦ ਉਹ ਸੱਜੇ ਪਾਸੇ ਤੋਂ ਅਧਰੰਗ ਹੋ ਗਈ। ਇਸ ਦੇ ਬਾਅਦ ਤੋਂ ਉਸ ਦੇ ਸਰੀਰ ਦਾ ਇਕ ਹਿੱਸਾ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਹ ਘਰ ਛੱਡ ਕੇ ਚੱਲੀ ਗਈ। ਉਹ ਪਿਛਲੇ 3 ਸਾਲਾਂ ਤੋਂ ਘਾਟਾਂ ’ਤੇ ਹੀ ਰਹਿ ਰਹੀ ਹੈ। ਜਨਾਨੀ ਦਾ ਕਹਿਣਾ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਉਹ ਮਾਨਸਿਕ ਰੂਪ ਨਾਲ ਬੀਮਾਰ ਹੈ। ਜਦੋਂ ਕਿ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਉਹ ਫਰਾਟੇਦਾਰ ਇੰਗਲਿਸ਼ ’ਚ ਵੀ ਗੱਲ ਕਰ ਰਹੀ ਹੈ। ਮਦਦ ਦੇ ਨਾਮ ’ਤੇ ਉਸ ਨੇ ਕਿਹਾ ਕਿ ਉਸ ਨੂੰ ਭੀਖ ਨਹੀਂ ਚਾਹੀਦੀ। ਉਹ ਕੰਪਿਊਟਰ ਚਲਾਉਣਾ ਜਾਣਦੀ ਹੈ ਅਤੇ ਟਾਈਪਿੰਗ ਤੋਂ ਲੈ ਕੇ ਦੂਜੇ ਸਾਫ਼ਟਵੇਅਰ ਤੱਕ ਯੂਜ਼ ਕਰਦੀ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕਰਨਾਟਕ : ਏ.ਸੀ.ਬੀ. ਨੇ 15 ਸਰਕਾਰੀ ਅਧਿਕਾਰੀਆਂ ਦੇ ਕੰਪਲੈਕਸਾਂ ’ਚ ਮਾਰੇ ਛਾਪੇ
NEXT STORY