ਹੈਦਰਾਬਾਦ– ਕੋਰੋਨਾ ਮਹਾਮਾਰੀ ਕਾਰਨ 2020 ’ਚ ਲਾਕਡਾਊਨ ਦੌਰਾਨ ਆਪਣੇ ਪੁੱਤਰ ਨੂੰ ਘਰ ਲਿਆਉਣ ਲਈ ਜਿਸ ਜਨਾਨੀ ਨੇ ਸਕੂਟਰ ’ਤੇ 1400 ਕਿ. ਮੀ. ਦੀ ਦੂਰੀ ਤੈਅ ਕੀਤੀ ਸੀ, ਉਹ ਹੁਣ ਯੁੱਧ ਪ੍ਰਭਾਵਿਤ ਯੂਕ੍ਰੇਨ ’ਚ ਕਈ ਭਾਰਤੀ ਵਿਦਿਆਰਥੀਆਂ ਦੇ ਨਾਲ ਆਪਣੇ 19 ਸਾਲਾ ਪੁੱਤਰ ਦੇ ਫਸੇ ਹੋਣ ਨੂੰ ਲੈ ਕੇ ਚਿੰਤਿਤ ਹੈ।
ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲੇ ’ਚ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਰਜੀਆ ਬੇਗਮ ਆਪਣੇ ਬੇਟੇ ਨਿਜਾਮੁੱਦੀਨ ਅਮਨ ਦੀ ਸੁਰੱਖਿਅਤ ਵਾਪਸੀ ਲਈ ਅਰਦਾਸਾਂ ਕਰ ਰਹੀ ਹੈ। ਉਸ ਦਾ ਪੁੱਤਰ ਯੂਕ੍ਰੇਨ ਦੇ ਸੂਮੀ ’ਚ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਸੂਮੀ, ਰੂਸੀ ਸਰਹੱਦ ਦੇ ਕੋਲ ਸਥਿਤ ਹੈ ਅਤੇ ਜ਼ਿਆਦਾਤਰ ਭਾਰਤੀ ਵਿਦਿਆਰਥੀ ਸੂਮੀ ਸਟੇਟ ਮੈਡੀਕਲ ਯੂਨੀਵਰਸਿਟੀ ਨਾਲ ਸਬੰਧਤ ਹਨ। ਰਜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਸੂਬੇ ਦੇ ਗ੍ਰਹਿਮੰਤਰੀ ਮੁਹੰਮਦ ਮਹਮੂਦ ਅਲੀ ਨੂੰ ਰੂਸ ਅਤੇ ਯੂਕ੍ਰੇਨ ਦੇ ਨਾਲ ਤਣਾਅ ਭਰਿਆ ਮਾਹੌਲ ’ਚ ਆਪਣੇ ਬੇਟੇ ਅਤੇ ਹੋਰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਅਮਨ ਬੰਕਰ ’ਚ ਰਹਿ ਰਿਹਾ ਹੈ ਅਤੇ ਉਸ ਨਾਲ ਫੋਨ ’ਤੇ ਸੰਪਰਕ ਕਰ ਰਿਹਾ ਹੈ।
ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵੱਧ ਵੱਡੀ ਰਹੀ ਹੈ : PM ਮੋਦੀ
NEXT STORY