ਨੈਸ਼ਨਲ ਡੈਸਕ- ਉੱਤਰਾਖੰਡ ਦੇ ਜੌਨਸਾਰ-ਬਾਵਰ ਖੇਤਰ ਦੇ ਕੰਧਾਰ ਪਿੰਡ ਦੀ ਗ੍ਰਾਮ ਸਭਾ ਨੇ ਇਕ ਵੱਡਾ ਅਤੇ ਚਰਚਿਤ ਫ਼ੈਸਲਾ ਲਿਆ ਹੈ। ਹੁਣ ਪਿੰਡ ਦੀਆਂ ਔਰਤਾਂ ਵਿਆਹ ਸਮਾਰੋਹਾਂ 'ਚ ਤਿੰਨ ਤੋਂ ਵੱਧ ਸੋਨੇ ਦੇ ਗਹਿਣੇ ਨਹੀਂ ਪਾ ਸਕਣਗੀਆਂ। ਜੇ ਕੋਈ ਇਸ ਨਿਯਮ ਦੀ ਉਲੰਘਣਾ ਕਰੇਗੀ ਤਾਂ ਉਸ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਹੁਣ ਸਿਰਫ਼ ਤਿੰਨ ਗਹਿਣਿਆਂ ਦੀ ਇਜਾਜ਼ਤ
ਨਵੇਂ ਨਿਯਮ ਮੁਤਾਬਕ, ਵਿਆਹਾਂ 'ਚ ਔਰਤਾਂ ਸਿਰਫ਼,''ਨੱਕ ਦੀ ਨਥ, ਝੁਮਕੇ ਅਤੇ ਮੰਗਲਸੂਤਰ ਪਹਿਨ ਸਕਣਗੀਆਂ। ਇਸ ਤੋਂ ਵੱਧ ਗਹਿਣੇ ਪਾਉਣ ਨੂੰ ਫ਼ਜ਼ੂਲਖਰਚੀ ਅਤੇ ਦਿਖਾਵੇ ਦੇ ਰੂਪ 'ਚ ਦੇਖਿਆ ਜਾਵੇਗਾ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਗ੍ਰਾਮ ਸਭਾ ਦਾ ਉਦੇਸ਼ — ਸਮਾਜਿਕ ਬਰਾਬਰੀ ਤੇ ਸਾਦਗੀ
ਗ੍ਰਾਮ ਸਭਾ ਦੀ ਮੀਟਿੰਗ 'ਚ ਇਹ ਫ਼ੈਸਲਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪਿੰਡ ਦੇ ਬਜ਼ੁਰਗਾਂ ਅਤੇ ਸਮਾਜਿਕ ਨੇਤਾਵਾਂ ਨੇ ਕਿਹਾ ਕਿ ਇਸ ਦਾ ਮਕਸਦ ਵਿਆਹਾਂ 'ਚ ਫ਼ਜੂਲ ਖਰਚੇ 'ਤੇ ਰੋਕ ਲਗਾਉਣਾ ਅਤੇ ਉਨ੍ਹਾਂ ਪਰਿਵਾਰਾਂ 'ਤੇ ਸਮਾਜਿਕ ਦਬਾਅ ਘਟਾਉਣਾ ਹੈ ਜੋ ਅਮੀਰ ਘਰਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਸਾਦਗੀ ਵੱਲ ਮੁੜੇ ਅਤੇ ਵਿਆਹਾਂ ਨੂੰ ਦਿਖਾਵੇ ਦੀ ਬਜਾਏ ਪਰੰਪਰਾਵਾਂ ਅਤੇ ਪਵਿਤਰਤਾ ਨਾਲ ਜੋੜੇ।
ਪਿੰਡ ਵਾਸੀਆਂ ਦਾ ਸਮਰਥਨ
ਇਸ ਫ਼ੈਸਲੇ ਨੂੰ ਪਿੰਡ ਦੀਆਂ ਔਰਤਾਂ ਅਤੇ ਪੁਰਸ਼ਾਂ ਦੋਵਾਂ ਵੱਲੋਂ ਵਿਆਪਕ ਸਮਰਥਨ ਮਿਲਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਵਿਆਹਾਂ 'ਚ ਗਹਿਣਿਆਂ ਦੇ ਦਿਖਾਵੇ ਨੇ ਕਈ ਪਰਿਵਾਰਾਂ ਨੂੰ ਕਰਜ਼ੇ ਅਤੇ ਆਰਥਿਕ ਤੰਗੀ 'ਚ ਧੱਕ ਦਿੱਤਾ ਹੈ। ਇਹ ਨਿਯਮ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਪਰੰਪਰਾਵਾਂ ਦੀ ਇੱਜ਼ਤ ਕਰਦੇ ਹੋਏ ਵੀ ਸਮਾਜਿਕ ਬਰਾਬਰੀ ਬਣਾਈ ਰੱਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਹੋਰ ਪਿੰਡਾਂ ਲਈ ਪ੍ਰੇਰਣਾ
ਕੰਧਾਰ ਪਿੰਡ ਦਾ ਇਹ ਫ਼ੈਸਲਾ ਹੁਣ ਪੂਰੇ ਰਾਜ ਲਈ ਇਕ ਮਿਸਾਲ ਬਣ ਸਕਦਾ ਹੈ। ਮਾਹਿਰ ਮੰਨਦੇ ਹਨ ਕਿ ਜੇ ਹੋਰ ਪਿੰਡ ਵੀ ਇਸ ਤਰ੍ਹਾਂ ਦੇ ਨਿਯਮ ਲਾਗੂ ਕਰਨ, ਤਾਂ ਵਿਆਹਾਂ 'ਚ ਹੋਣ ਵਾਲੀ ਦੌਲਤ ਦੀ ਦੌੜ ਅਤੇ ਸਮਾਜਕ ਅਸਮਾਨਤਾ ਦੋਵਾਂ 'ਤੇ ਰੋਕ ਲਗ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਰਾ ਨੇ ਪੈਸਿਆਂ ਲਈ ਭੈਣ ਦਾ ਕਤਲ ਕਰ ਲਾਸ਼ 70 ਕਿਲੋਮੀਟਰ ਦੂਰ ਸੁੱਟੀ
NEXT STORY