ਸਿਵਾਨ (ਭਾਸ਼ਾ) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀਰਵਾਰ ਨੂੰ ਉਸ ਸਮੇਂ ਆਪਣਾ ਆਪਾ ਗੁਆ ਬੈਠੇ, ਜਦੋਂ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਔਰਤਾਂ ਦੇ ਇਕ ਸਮੂਹ ਨੂੰ ਉੱਠਕੇ ਜਾਂਦੇ ਹੋਏ ਦੇਖਿਆ। ਦੱਸ ਦੇਈਏ ਕਿ ਉਸ ਸਮੇਂ ਉਹ ਆਪਣੀ ਸਰਕਾਰ ਵੱਲੋਂ ਔਰਤਾਂ ਲਈ ਚੁੱਕੇ ਗਏ ਕਦਮਾਂ ਦਾ ਵਿਸਥਾਰ ਨਾਲ ਜ਼ਿਕਰ ਕਰ ਰਹੇ ਸਨ। ਉਹ ਸਿਵਾਨ ਜ਼ਿਲ੍ਹਾ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਹ ਇਕ ਹਫ਼ਤਾ ਪਹਿਲਾਂ ਸ਼ੁਰੂ ਕੀਤੀ ਗਈ ਰਾਜਵਿਆਪੀ ‘ਸਮ੍ਰਿਧੀ ਯਾਤਰਾ’ ਦੇ ਸਿਲਸਿਲੇ ’ਚ ਪਹੁੰਚੇ ਸਨ।
ਇਹ ਵੀ ਪੜ੍ਹੋ : 3-3 ਦਿਨ ਮੁੰਡਾ ਰਹੇਗਾ ਇਕ-ਇਕ ਘਰਵਾਲੀ ਕੋਲ ਤੇ ਐਤਵਾਰ ਛੁੱਟੀ, ਪੰਚਾਇਤ ਦਾ ਅਨੋਖਾ ਫਰਮਾਨ
ਜਾਣਕਾਰੀ ਮੁਕਾਬਕ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਨਿਤੀਸ਼ ਨੇ ਸਿਵਾਨ ਜ਼ਿਲ੍ਹਾ ’ਚ ਇਕ ਪ੍ਰੋਗਰਾਮ ’ਚ ਤਿੱਖੇ ਲਹਿਜੇ ’ਚ ਕਿਹਾ ਕਿ ਤੁਸੀਂ ਸਾਰੀਆਂ ਔਰਤਾਂ ਕਿਉਂ ਭੱਜ ਰਹੀਆਂ ਹੋ? ਜੇਕਰ ਤੁਸੀਂ ਰੁਕ ਕੇ ਨਹੀਂ ਸੁਣੋਗੀਆਂ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਲਈ ਕੀ-ਕੀ ਕੀਤਾ ਜਾ ਰਿਹਾ ਹੈ? ਨਿਤੀਸ਼ ਕੁਮਾਰ ਨੇ ਸਿਵਾਨ ’ਚ 202 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਨਿਤੀਸ਼ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਆਪਣੇ ਕਾਰਜਾਂ ’ਤੇ ਮਾਣ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਾਰਜਾਂ ਕਰ ਕੇ ਹੀ ਉਹ ਸੂਬੇ ਦੀਆਂ ਔਰਤ ਵੋਟਰਾਂ ’ਚ ਲੋਕਪ੍ਰਿਯ ਵੀ ਰਹੇ ਹਨ।
ਇਹ ਵੀ ਪੜ੍ਹੋ : ...ਤਾਂ ਰੱਦ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ! ਸਰਕਾਰ ਨੇ ਸਖ਼ਤ ਕੀਤੇ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੁੰਭ ਰਾਸ਼ੀ 'ਚ 4 ਗ੍ਰਹਿਆਂ ਦਾ ਮਹਾ-ਸੰਯੋਗ, ਇਹ 3 ਰਾਸ਼ੀਆਂ ਬਣਨਗੀਆਂ ਅਮੀਰ
NEXT STORY