ਚੰਡੀਗੜ੍ਹ— ਐੱਨ.ਸੀ.ਆਰ. ਸ਼ਹਿਰ ਫਰੀਦਾਬਾਦ ਅਤੇ ਗੁਰੂਗ੍ਰਾਮ ਔਰਤਾਂ 'ਤੇ ਅੱਤਿਆਚਾਰ ਦੇ ਮਾਮਲੇ 'ਚ ਸਭ ਤੋਂ ਟੌਪ 'ਤੇ ਹੈ। ਬੁੱਧਵਾਰ ਨੂੰ ਹਰਿਆਣਾ ਵਿਧਾਨਸਭਾ 'ਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਗੁਰੂਗ੍ਰਾਮ 'ਚ ਔਰਤਾਂ 'ਤੇ ਅੱਤਿਆਚਾਰ ਦੇ 3,768 ਮਾਮਲੇ ਅਤੇ ਫਰੀਦਾਬਾਦ 'ਚ 3,440 ਮਾਮਲੇ ਦਰਜ ਕੀਤੇ ਗਏ ਹਨ।
ਗੁਰੂਗ੍ਰਾਮ 'ਚ 555 ਰੇਪ ਕੇਸ ਅਤੇ 2,308 ਕੇਸ ਔਰਤਾਂ ਨਾਲ ਛੇੜਛਾੜ ਅਤੇ ਅਗਵਾ ਕਰਨ ਦੇ ਦਰਜ ਕੀਤੇ ਗਏ ਹਨ। ਇਸ ਤਰ੍ਹਾਂ ਹੀ ਫਰੀਦਾਬਾਦ 'ਚ 352 ਰੇਪ ਕੇਸ ਅਤੇ ਔਰਤਾਂ ਨੂੰ ਅਗਵਾ ਕਰਨ ਅਤੇ ਛੇੜਛਾੜ ਦੇ 1,656 ਕੇਸ ਦਰਜ ਹਨ। ਪਿਛਲੇ ਚਾਰ ਸਾਲਾਂ 'ਚ 37,161 ਮਾਮਲੇ ਦਰਜ ਕੀਤੇ ਗਏ ਹਨ। ਇਹ ਅੰਕੜੇ ਗੋਹਾਨਾ ਦੇ ਐੱਮ.ਐੱਲ.ਏ. ਜਗਬੀਰ ਸਿੰਘ ਮਲਿਕ ਦੇ ਪੁੱਛਣ 'ਤੇ ਪੇਸ਼ ਕੀਤੇ ਗਏ ਹਨ।
ਵਿਆਹ ਤੋਂ ਇਕ ਦਿਨ ਪਹਿਲਾਂ ਲਾੜੀ ਨੂੰ ਛੱਡ ਕੇ ਇਕ ਮੁੰਡੇ ਨਾਲ ਭੱਜ ਗਿਆ ਲਾੜਾ
NEXT STORY