ਅੰਮ੍ਰਿਤਸਰ, (ਕਵਿਸ਼ਾ)- ਕਿਸੇ ਸਮੇਂ ਔਰਤਾਂ ਜ਼ਰੂਰੀ ਵਸਤਾਂ ਨੂੰ ਸੰਭਾਲਣ ਅਤੇ ਲਿਜਾਣ ਲਈ ਪਰਸ ਦਾ ਸਹਾਰਾ ਲੈਂਦੀਆਂ ਸਨ ਪਰ ਅੱਜ-ਕੱਲ ਔਰਤਾਂ ਵਿਚ ਹੈਂਡਬੈਗ, ਸਲਿੰਗ ਬੈਗ, ਟਾਟ ਬੈਗ, ਕਲਚ ਆਦਿ ਦਾ ਰੁਝਾਨ ਵੱਧਣ ਲੱਗਾ ਹੈ।
ਔਰਤਾਂ ਨੇ ਇਨ੍ਹਾਂ ਨੂੰ ਆਪਣੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਸਮਝਣਾ ਸ਼ੁਰੂ ਕਰ ਦਿੱਤਾ ਹੈ। ਔਰਤਾਂ ਦੇ ਪਹਿਰਾਵੇ ਜਿੰਨਾ ਮਹੱਤਵਪੂਰਨ ਹਨ, ਉਨ੍ਹਾਂ ਲਈ ਉਨ੍ਹਾਂ ਦੇ ਪਹਿਰਾਵੇ ਦੇ ਨਾਲ ਮੈਚਿੰਗ ਹੈਂਡਬੈਗ ਜਾਂ ਸਲਿੰਗ ਬੈਗ ਹੋਣਾ ਵੀ ਓਨਾ ਹੀ ਜ਼ਰੂਰੀ ਹੈ, ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਦੀ ਦਿੱਖ ਨੂੰ ਪੂਰਾ ਕਰਦੇ ਹਨ।
ਅੱਜ ਕੱਲ ਔਰਤਾਂ ਲਈ ਹੈਂਡਬੈਗ ਵੀ ਜ਼ਰੂਰੀ ਸਾਮਾਨ ਬਣ ਗਿਆ ਹੈ, ਜਿਸ ਨੂੰ ਉਹ ਆਪਣੇ ਗੈਟਅੱਪ ਦਾ ਖਾਸ ਹਿੱਸਾ ਬਣਾਉਂਦੀਆਂ ਹਨ। ਸਲਿੰਗ ਬੈਗ ਨੂੰ ਹੈਂਡਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਇਸ ਵਿੱਚ ਕਰਾਸ ਬਾਡੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਆਰਾਮਦਾਇਕ ਹੈ, ਜਦੋਂਕਿ ਹੈਂਡਬੈਗ ਦੀ ਵਰਤੋਂ ਰਸਮੀ ਤੌਰ ’ਤੇ ਕੀਤੀ ਜਾਂਦੀ ਹੈ। ਜ਼ਿਆਦਾਤਰ ਔਰਤਾਂ ਬ੍ਰਾਂਡੇਡ ਹੈਂਡਬੈਗ ਪਸੰਦ ਕਰਦੀਆਂ ਹਨ।
ਅੰਮ੍ਰਿਤਸਰ ਵਿਚ ਹੋਏ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਹਿਰ ਦੇ ਖੂਬਸੂਰਤ ਫੈਸ਼ਨਿਸਟਾ ਆਪਣੇ ਨਾਲ ਉੱਚ ਗੁਣਵੱਤਾ ਵਾਲੇ ਬ੍ਰਾਂਡਿਡ ਹੈਂਡਬੈਗ ਅਤੇ ਸਲਿੰਗ ਬੈਗ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ।
ਜਿਗਰੀ ਦੋਸਤ ਦੀਆਂ ਨਿਸ਼ਾਨੀਆਂ
NEXT STORY