ਚੰਡੀਗੜ੍ਹ—ਰਾਸ਼ਟਰੀ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਨੇ ਹਰਿਆਣਾ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਮਿੱਤਰਾ ਚੌਹਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਮਿੱਤਰਾ ਚੌਹਾਨ ਨੇ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ 'ਤੇ ਉਨ੍ਹਾਂ ਦੇ ਸਮਰੱਥਨ 'ਚ ਅਸਤੀਫਾ ਦਿੱਤਾ ਸੀ। ਰਾਹੁਲ ਗਾਂਧੀ ਵੱਲੋਂ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹਰਿਆਣਾ 'ਚ ਅਸ਼ੋਕ ਤੰਵਰ ਅਤੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਅਸਤੀਫਾ ਵਾਪਸ ਲੈਣ ਲਈ ਵੱਖ-ਵੱਖ ਪ੍ਰਸਤਾਵ ਪਾਸ ਕੀਤੇ ਗਏ ਸੀ। ਹਰਿਆਣਾ ਮਹਿਲਾ ਕਾਂਗਰਸ ਪ੍ਰਧਾਨ ਸੁਮਿੱਤਰਾ ਚੌਹਨ ਨੇ ਰਾਹੁਲ ਗਾਂਧੀ ਦੇ ਸਮਰਥਨ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸੂਬੇ ਦੇ ਸਾਰੇ ਕਾਂਗਰਸੀਆਂ ਦੇ ਸਾਹਮਣੇ ਨਵੀਂ ਰਾਜਨੀਤਿਕ ਲਾਈਨ ਖਿੱਚ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸੁਮਿੱਤਰਾ ਚੌਹਾਨ ਨੂੰ ਹਰਿਆਣਾ 'ਚ ਮਹਿਲਾ ਕਾਂਗਰਸ ਦੀ ਕਮਾਨ 19 ਫਰਵਰੀ 2014 ਨੂੰ ਸੌਂਪੀ ਗਈ ਸੀ। ਉਨ੍ਹਾਂ ਦੇ ਕਾਰਜਕਾਲ 'ਚ ਮਹਿਲਾ ਕਾਂਗਰਸ ਨੇ ਕਈ ਸੂਬਿਆਂ ਅਤੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਸਮੇਤ ਸੂਬਾ ਪੱਧਰੀ ਯਾਤਰਾਵਾਂ ਦਾ ਵੀ ਆਯੋਜਨ ਕੀਤਾ। ਹਰਿਆਣਾ 'ਚ ਪੁਰਸ਼ਾਂ ਦੀ ਕਾਂਗਰਸ ਪਾਰਟੀ ਜਿੱਥੇ 5 ਸਾਲ 'ਚ ਆਪਣੀ ਕਲੇਸ਼ ਅਤੇ ਗੁੱਟਬਾਜ਼ੀ 'ਚ ਫਸੀ ਹੋਈ ਹੈ ਉੱਥੇ ਮਹਿਲਾ ਕਾਂਗਰਸ ਨੇ ਅਜਿਹੇ ਕਈ ਪ੍ਰੋਗਰਾਮ ਕੀਤੇ, ਜਿਨ੍ਹਾਂ ਹੋਰ ਸੈੱਲਜ਼ ਦੁਆਰਾ ਲਾਗੂ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੁਖੀ ਹੋ ਕੇ ਸੁਮਿੱਤਰਾ ਚੌਹਾਨ ਨੇ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੁਸ਼ਮਿਤਾ ਦੇਵ ਨੂੰ ਭੇਜੇ ਅਸਤੀਫੇ 'ਚ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮਹਿਲਾ ਕਾਂਗਰਸ ਨੂੰ ਸੂਬੇ 'ਚ ਪੂਰੀ ਤਰ੍ਹਾਂ ਨਾਲ ਸਥਾਪਿਤ ਕਰਨ ਅਤੇ ਹੋਰ ਜ਼ਿਆਦਾ ਚੋਂ ਜ਼ਿਆਦਾ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਦਾ ਯਤਨ ਕੀਤਾ ਹੈ।
...ਜਦੋਂ ਹਵਾ 'ਚ ਹੀ ਮੰਡਰਾਉਂਦਾ ਰਿਹਾ ਜਹਾਜ਼, 143 ਯਾਤਰੀ ਵਾਲ-ਵਾਲ ਬਚੇ
NEXT STORY