ਨਾਦੀਆ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਇਕ ਮਹਿਲਾ ਯੂਨਿਟ ਨੇ ਪਹਿਲੀ ਵਾਰ ਪੱਛਮੀ ਬੰਗਾਲ ਵਿਚ ਫਰੰਟ ਲਾਈਨ 'ਤੇ ਤਾਇਨਾਤ ਬੰਗਲਾਦੇਸ਼ ਦੇ ਬੀਜੀਬੀ ਦੀਆਂ ਮਹਿਲਾ ਕਰਮੀਆਂ ਨੂੰ ਅੰਤਰਰਾਸ਼ਟਰੀ ਸਰਹੱਦ 'ਤੇ ਰਵਾਇਤੀ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਮਠਿਆਈਆਂ ਖੁਆਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਪ੍ਰੋਗਰਾਮ ਨਾਦੀਆ ਜ਼ਿਲ੍ਹੇ ਵਿੱਚ ਬੀਐੱਸਐੱਫ ਦੀ ਗੇਡੇ ਸਰਹੱਦੀ ਚੌਕੀ ’ਤੇ ਆਯੋਜਿਤ ਕੀਤਾ ਗਿਆ ਸੀ। ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ 4,000 ਕਿਲੋਮੀਟਰ ਤੋਂ ਵੱਧ ਲੰਬੀ ਅੰਤਰਰਾਸ਼ਟਰੀ ਸਰਹੱਦ 'ਤੇ 'ਹਾਈ ਅਲਰਟ' ਜਾਰੀ ਹੈ। ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਬੀਐੱਸਐੱਫ ਦੀ ਇਹ ਟੀਮ 32ਵੀਂ ਬਟਾਲੀਅਨ ਨਾਲ ਸਬੰਧਤ ਹੈ ਜੋ ਕਿ ਨਾਦੀਆ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਲਈ ਇਲਾਕੇ ਵਿੱਚ ਤਾਇਨਾਤ ਹੈ। ਇਹ ਸਿਪਾਹੀ ਕਾਂਸਟੇਬਲ ਰੈਂਕ ਦੇ ਹਨ। ਸਵੇਰੇ ਕਰਵਾਏ ਰਸਮੀ ਸਮਾਗਮ ਵਿਚ ਹਿੱਸਾ ਲੈਣ ਵਾਲੀ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੀ ਮਹਿਲਾ ਟੀਮ ਗੁਆਂਢੀ ਦੇਸ਼ ਦਰਸ਼ਨਾ ਸਰਹੱਦੀ ਚੌਕੀ 'ਤੇ ਤਾਇਨਾਤ ਬੰਗਲਾਦੇਸ਼ੀ ਫੋਰਸ ਦੀ 6ਵੀਂ ਬਟਾਲੀਅਨ ਨਾਲ ਜੁੜੀ ਹੋਈ ਹੈ।
ਬੀਐੱਸਐੱਫ ਦੀ 32ਵੀਂ ਬਟਾਲੀਅਨ ਦੇ ਕਮਾਂਡੈਂਟ ਸੁਜੀਤ ਕੁਮਾਰ ਨੇ ਕਿਹਾ ਕਿ ਮੁਬਾਰਕਾਂ ਅਤੇ ਮਠਿਆਈਆਂ ਵੰਡਣਾ ਦੋਵਾਂ ਸਰਹੱਦੀ ਬਲਾਂ ਵਿਚਕਾਰ ਆਪਸੀ ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਹ ਇੱਕ ਪਰੰਪਰਾ ਹੈ ਜਿਸ ਦਾ ਮਹਿਲਾ ਜਵਾਨਾਂ ਨੇ ਪਹਿਲੀ ਵਾਰ ਪਾਲਣਾ ਕੀਤਾ ਹੈ।
IPS ਅਧਿਕਾਰੀ ਨਲਿਨ ਪ੍ਰਭਾਤ ਹੋਣਗੇ ਜੰਮੂ ਕਸ਼ਮੀਰ DGP
NEXT STORY