ਨਵੀਂ ਦਿੱਲੀ — ਦੇਸ਼ ਦੀ ਰਾਜਧਾਨੀ ਦੀ ਪੁਲਸ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਹਰ ਕਦਮ ਅੱਗੇ ਵਧ ਕੇ ਆਪਣਾ ਯੋਗਦਾਨ ਦੇ ਰਹੀ ਹੈ। ਹੁਣ ਦਿੱਲੀ ਪੁਲਸ ਦੀ ਤਿੰਨ ਮਹਿਲਾ ਕਰਮਚਾਰੀਆਂ ਨੇ ਇਸ ਮਹਾਮਾਰੀ ਤੋਂ ਬਚਣ ਲਈ ਮਾਸਕ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਉਹ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਥਾਣੇ 'ਚ ਰੁੱਕ ਕੇ ਰੋਜ਼ਾਨਾ 150-200 ਮਾਸਕ ਬਣਾ ਕੇ ਜ਼ਰੂਰਤਮੰਦਾਂ ਨੂੰ ਵੰਡ ਕੇ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ।
ਗ੍ਰੇਟਰ ਕੈਲਾਸ਼ ਥਾਣੇ 'ਚ ਤਾਇਨਾਤ ਕਾਨਸਟੇਬਲ ਸੁੰਨੀ ਗੁੜੀਆ ਅਤੇ ਨੀਲਮ ਦੱਸਦੀ ਹਨ ਕਿ ਲਾਕਡਾਊਨ ਦੌਰਾਨ ਇਕ ਦਿਨ 112 ਨੰਬਰ 'ਤੇ ਕਿਸੇ ਨੇ ਕਾਲ ਕੀਤਾ ਸੀ ਅਤੇ ਬਾਜ਼ਾਰ 'ਚ ਮਾਸਕ ਦੀ ਕਿੱਲਤ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਉਨ੍ਹਾਂ ਨੂੰ ਮਾਸਕ ਮੁਹੱਈਆ ਕਰਵਾਇਆ ਸੀ। ਉਸੇ ਦਿਨ ਤੋਂ ਉਨ੍ਹਾਂ ਨੇ ਮਾਸਕ ਬਣਾ ਕੇ ਜ਼ਰੂਰਤਮੰਦਾਂ ਨੂੰ ਵੰਡਣ ਦਾ ਵਿਚਾਰ ਕੀਤਾ। ਐੱਸ.ਐੱਚ.ਓ. ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤਿੰਨਾਂ ਨੇ ਥਾਣੇ 'ਚ ਮਾਸਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਕੋਰੋਨਾ ਵਾਇਰਸ ਦੇ 112 ਮਰੀਜ਼ਾਂ ਨੂੰ ਲੈ ਕੇ ਰਾਹਤ ਭਰੀ ਖਬਰ, ਦਿੱਤੀ ਮਾਤ
NEXT STORY