ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਸ਼ਨੀਵਾਰ ਇਕ ਮਹਿਲਾ ਸਟੈਨੋ ਨੇ ਅਦਾਲਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ ਘਟਨਾ ਤੋਂ ਬਾਅਦ ਪੁਲਸ ਕਮਿਸ਼ਨਰ ਰਘੁਵੀਰ ਲਾਲ ਤੇ ਇਕ ਫਾਰੈਂਸਿਕ ਟੀਮ ਮੌਕੇ ’ਤੇ ਪਹੁੰਚੀ। ਮ੍ਰਿਤਕਾ ਦੀ ਪਛਾਣ 23 ਸਾਲ ਨੇਹਾ ਸ਼ੰਖਵਾਰ ਵਜੋਂ ਹੋਈ ਹੈ। ਉਸ ਨੂੰ ਲਗਭਗ ਤਿੰਨ ਮਹੀਨੇ ਪਹਿਲਾਂ ਇੱਥੋਂ ਦੀ ਇਕ ਅਦਾਲਤ ’ਚ ਸਟੈਨੋ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨੇਹਾ ਨੂੰ ਸਾਥੀ ਮੁਲਾਜ਼ਮਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਦੁਖੀ ਸੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਜਦੋਂ ਪਰਿਵਾਰ ਸ਼ਨੀਵਾਰ ਹਸਪਤਾਲ ਪਹੁੰਚਿਆ ਤਾਂ ਨੇਹਾ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿਵਾਲੀ ‘ਤੇ ਬਦਲ ਜਾਵੇਗਾ ਦਿੱਲੀ ਮੈਟਰੋ ਦਾ ਟਾਈਮ ਟੇਬਲ, DMRC ਨੇ ਜਾਰੀ ਕੀਤਾ ਨਵਾਂ ਸ਼ੈਡਿਊਲ
NEXT STORY