ਡੋਡਾ/ਜੰਮੂ- ਜੰਮੂ-ਕਸ਼ਮੀਰ ਦੇ ਊਧਮਪੁਰ ਲੋਕ ਸਭਾ ਹਲਕੇ ਦੇ ਅਧੀਨ ਡੋਡਾ ਜ਼ਿਲ੍ਹੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰਮਹਿਲਾ ਕਰਮਚਾਰੀਆਂ ਦੁਆਰਾ ਬਣਾਏ ਗਏ "ਪਿੰਕ ਬੂਥ" 'ਤੇ ਵੱਡੀ ਗਿਣਤੀ ਵਿੱਚ ਔਰਤਾਂ ਆਪਣੀ ਵੋਟ ਪਾਉਣ ਲਈ ਇਕੱਠੀਆਂ ਹੋ ਰਹੀਆਂ ਹਨ। ਮਹਿਲਾ ਵੋਟਰ, ਖਾਸ ਕਰਕੇ ਮੁਸਲਿਮ ਔਰਤਾਂ ਇਨ੍ਹਾਂ ''ਪਿੰਕ ਬੂਥਾਂ'' ਵੱਲ ਆਕਰਸ਼ਿਤ ਹੋ ਰਹੀਆਂ ਹਨ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਸੰਸਦੀ ਹਲਕੇ 'ਚ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਪਹਿਲੇ ਚਾਰ ਘੰਟਿਆਂ 'ਚ 22 ਫੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ ਹੈ। ਅੱਜ ਸਵੇਰੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਭਾਰੀ ਬਰਸਾਤ ਦੇ ਬਾਵਜੂਦ ਡੋਡਾ ਸ਼ਹਿਰ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿਖੇ ਬਣਾਏ ਗਏ 'ਪਿੰਕ ਬੂਥ' 'ਤੇ ਵੱਡੀ ਗਿਣਤੀ 'ਚ ਮਹਿਲਾ ਵੋਟਰਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਇਕੱਠੀਆਂ ਹੋ ਗਈਆਂ।
'ਪਿੰਕ ਬੂਥ' 'ਤੇ ਲੰਬੀਆਂ ਕਤਾਰਾਂ 'ਚ ਖੜ੍ਹੇ ਹੋ ਕੇ ਵੋਟਾਂ ਪਾਉਂਦੇ ਹੋਏ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ ਵੇਖੀ ਜਾ ਸਕਦੀ ਸੀ। ਡੋਡਾ ਦੇ 'ਪਿੰਕ ਬੂਥ' 'ਤੇ ਆਪਣੀ ਵੋਟ ਪਾਉਣ ਵਾਲੀ ਆਰਿਫਾ ਬੇਗਮ ਨੇ ਕਿਹਾ, "ਅਸੀਂ ਪਹਿਲੀ ਵਾਰ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਆਲ-ਮਹਿਲਾ ਸਟਾਫ ਨਾਲ ਵੋਟ ਪਾ ਕੇ ਬਹੁਤ ਖੁਸ਼ ਹਾਂ। ਇੱਥੇ ਬਹੁਤ ਵਧੀਆ ਸੁਵਿਧਾਵਾਂ ਹਨ।" ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਔਰਤਾਂ ਦੀ ਭੀੜ ਵਧੀ ਹੈ ਅਤੇ ਇਨ੍ਹਾਂ ਪੋਲਿੰਗ ਬੂਥਾਂ 'ਤੇ 19 'ਪਿੰਕ ਬੂਥ' ਬਣਾਏ ਗਏ ਹਨ, ਜਿਨ੍ਹਾਂ 'ਚ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਹਨ।
ਕਸ਼ਮੀਰ ਤੋਂ ਚੋਣ ਨਹੀਂ ਲੜਨ ਦਾ ਫ਼ੈਸਲਾ ਪਾਰਟੀ ਦਾ ਫ਼ੈਸਲਾ ਸੀ : ਗੁਲਾਮ ਨਬੀ ਆਜ਼ਾਦ
NEXT STORY