ਕੋਲਕਾਤਾ : ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿੱਚ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਥਿਤ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਇੱਥੇ ਐੱਸ.ਐੱਸ.ਕੇ.ਐੱਮ. ਹਸਪਤਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਐਕਸਰੇ ਕੀਤਾ ਗਿਆ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਇਸ ਸਰਕਾਰੀ ਹਸਪਤਾਲ ਦੇ ਵੁਡਬਰਨ ਵਾਰਡ ਦੇ ਵਿਸ਼ੇਸ਼ ਕੈਬਨ ਨੰਬਰ 12.5 ਵਿੱਚ ਲਿਜਾਇਆ ਗਿਆ ਅਤੇ ਉੱਥੇ ਚੱਲਦੀ ਫਿਰਦੀ ਐਕਸ-ਰੇ ਮਸ਼ੀਨ ਦੀ ਮਦਦ ਨਾਲ ਉਨ੍ਹਾਂ ਦਾ ਐਕਸਰੇ ਕੀਤਾ ਗਿਆ। ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਇਸ ਕੰਪਲੈਕਸ ਦੇ ਬਾਂਗੁਰ ਇੰਸਟੀਚਿਊਟ ਆਫ ਨਿਊਰੋਸਾਇੰਸੇਜ ਵਿੱਚ ਐੱਮ.ਆਰ.ਆਈ. ਲਈ ਲਿਜਾਇਆ ਗਿਆ।
ਬੈਨਰਜੀ ਦਾ ਇਲਾਜ ਕਰ ਰਹੇ ਮੈਡੀਕਲ ਟੀਮ ਨਾਲ ਜੁੜੇ ਇਸ ਡਾਕਟਰ ਨੇ ਕਿਹਾ, ‘‘ਮੁੱਖ ਮੰਤਰੀ ਦੇ ਖੱਬੇ ਪੈਰ ਦਾ ਐਕਸ-ਰੇ ਕੀਤਾ ਗਿਆ। ਅਸੀਂ ਐੱਮ.ਆਰ.ਆਈ. ਵੀ ਕਰਣਾ ਚਾਹੁੰਦੇ ਸੀ। ਉਨ੍ਹਾਂ ਦੀ ਸੱਟ ਦਾ ਮੁਲਾਂਕਣ ਕਰਣ ਤੋਂ ਬਾਅਦ ਇਲਾਜ ਦਾ ਅਗਲਾ ਕਦਮ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮ.ਆਰ.ਆਈ. ਕਰਣ ਤੋਂ ਬਾਅਦ ਮੁੱਖ ਮੰਤਰੀ ਨੂੰ ਫਿਰ ਵਿਸ਼ੇਸ਼ ਵਾਰਡ ਵਿੱਚ ਲਿਆਇਆ ਜਾ ਸਕਦਾ ਹੈ। ਡਾਕਟਰ ਨੇ ਕਿਹਾ, ‘‘ਉਨ੍ਹਾਂ ਨੂੰ (ਹਸਪਤਾਲ ਤੋਂ) ਛੁੱਟੀ ਦੇਣ ਤੋਂ ਪਹਿਲਾਂ ਸਾਨੂੰ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
PM ਮੋਦੀ ਨੇ ਕੀਤਾ ਭਾਰਤ-ਬੰਗਲਾਦੇਸ਼ ਦੇ ਵਿਚ ਬਣੇ ‘ਮੈਤਰੀ ਸੇਤੂ’ ਦਾ ਉਦਘਾਟਨ
NEXT STORY