ਨੈਸ਼ਨਲ ਡੈਸਕ- ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਭਾਰਤ ਲਈ ਇਹ ਸਾਲ ਬਹੁਤ ਅਹਿਮ ਰਿਹਾ। ਦੇਸ਼ ਦੇ ਖਾਤੇ ਵਿਚ ਕੁਝ ਅਜਿਹੀ ਪ੍ਰਾਪਤੀਆਂ ਦਰਜ ਹੋਈਆਂ ਜੋ ਦੁਨੀਆ ਲਈ ਅੱਜ ਵੀ ਦੂਰ ਦੇ ਸੁਪਨੇ ਹਨ। ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਵੱਲ ਅਸੀਂ ਸਭ ਤੋਂ ਅੱਗੇ ਹੋ ਗਏ ਹਾਂ। ਰੱਖਿਆ, ਰੇਲ, ਸੜਕ, ਸੈਰ-ਸਪਾਟਾ ਅਤੇ ਅਧਿਆਤਮ ਸਮੇਤ ਵੱਖ-ਵੱਖ ਖੇਤਰਾਂ ਵਿਚ ਦੇਸ਼ ਦੇ ਨਾਂ ਕਈ ਪ੍ਰਾਪਤੀਆਂ ਦਰਜ ਹੋਈਆਂ।
ਇਹ ਵੀ ਪੜ੍ਹੋ- UGC ਦੀ ਵਿਦਿਆਰਥੀਆਂ ਨੂੰ ਸਲਾਹ; MPhil ਕੋਰਸ 'ਚ ਨਾ ਲਓ ਦਾਖ਼ਲਾ, ਦੱਸੀ ਇਹ ਵਜ੍ਹਾ
ਨਵਾਂ ਸੰਸਦ ਭਵਨ
28 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ 1200 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ। ਇਸਨੂੰ ਲਗਭਗ 65,000 ਵਰਗ ਮੀਟਰ ਖੇਤਰ ਵਿਚ ਬਣਾਇਆ ਗਿਆ ਹੈ। ਨਵੇਂ ਭਵਨ ਵਿਚ 888 ਸੀਟਾਂ ਵਾਲਾ ਇਕ ਵੱਡਾ ਲੋਕ ਸਭਾ ਹਾਲ ਅਤੇ 384 ਸੀਟਾਂ ਵਾਲਾ ਇਕ ਵੱਡਾ ਰਾਜ ਸਭਾ ਹਾਲ ਸ਼ਾਮਲ ਹੈ। ਸੰਸਦ ਦੇ ਸੰਯੁਕਤ ਇਜ਼ਲਾਸ ਵਿਚ ਹੁਣ 1,272 ਸੀਟਾਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ।

ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ
6 ਫਰਵਰੀ : ਇਸ ਸਾਲ ਕਰਨਾਟਕ ਦੇ ਤੁਮਕੁਰੂ ਵਿਚ 615 ਏਕੜ ਵਿਚ ਫੈਲੀ ਏਸ਼ੀਆ ਦੀ ਸਭ ਤੋਂ ਵੱਡੀ ਗ੍ਰੀਨਫੀਲਡ ਹੈਲੀਕਾਪਟਰ ਫੈਕਟਰੀ ਦਾ ਨਿਰਮਾਣ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦਾ ਉਦਘਾਟਨ ਕੀਤਾ। ਹਿੰਦੁਸਤਾਨ ਏਅਰੋਨਾਟੀਕਲ ਲਿਮਟਿਡ ਦੀ ਇਕ ਯੂਨਿਟ ਵਿਚ ਲਾਈਟ ਯੂਟਿਲਿਟੀ ਹੈਲੀਕਾਪਟਰ ਤਿਆਰ ਹੋਣੇ ਸ਼ੁਰੂ ਹੋ ਗਏ ਹਨ। ਫੈਕਟਰੀ ਤੋਂ 20 ਸਾਲਾਂ ਵਿਚ ਤਿੰਨ ਜਾਂ ਚਾਰ ਟਨ ਵਾਲੇ ਇਕ ਹਜ਼ਾਰ ਤੋਂ ਜ਼ਿਆਦਾ ਹੈਲੀਕਾਪਟਰਾਂ ਦੇ ਨਿਰਮਾਣ ਦਾ ਟੀਚਾ ਰੱਖਿਆ ਗਿਆ ਹੈ। ਇਥੇ ਲਾਈਟ ਕਾਮਬੇਟ ਹੈਲੀਕਾਪਟਰਜ਼ ਅਤੇ ਇੰਡੀਅਨ ਮਲਟੀਰੋਲ ਹੈਲੀਕਾਪਟਰਜ਼ ਦਾ ਵੀ ਨਿਰਮਾਣ ਹੋਵੇਗਾ।
ਇਹ ਵੀ ਪੜ੍ਹੋ- Year Ender 2023: ਫ਼ੌਜ 'ਚ 'ਨਾਰੀ ਸ਼ਕਤੀ' ਦਾ ਡੰਕਾ, 10 ਮਹਿਲਾ ਅਫ਼ਸਰਾਂ ਨੇ ਰਚਿਆ ਇਤਿਹਾਸ

ਭਾਰਤ ਮੰਡਪਮ : ਓਪੇਰਾ ਹਾਊਸ ਨੂੰ ਪਿੱਛੇ ਛੱਡਿਆ
26 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਮੈਦਾਨ ਵਿਚ ਲਗਭਗ 2,700 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਭਾਰਤ ਮੰਡਪਮ ਦਾ ਉਦਘਾਟਨ ਕੀਤਾ। ਲਗਭਗ 123 ਏਕੜ ਵਿਚ ਤਿਆਰ ਇਹ ਕੰਪਲੈਕਸ ਦੇਸ਼ ਦੇ ਸਭ ਤੋਂ ਵੱਡੇ ਬੈਠਕ, ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਹੈ। ਇਸ ਵਿਚ ਸਤੰਬਰ ਮਹੀਨੇ ਵਿਚ ਜੀ-20 ਨੇਤਾਵਾਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਗਈ।
ਇਹ ਵੀ ਪੜ੍ਹੋ- 'ਵੀਰ ਬਾਲ ਦਿਵਸ' ਮੌਕੇ PM ਮੋਦੀ ਬੋਲੇ- 'ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਭੁੱਲਾ ਨਹੀਂ ਸਕਦੇ'

ਬੈਂਗਲੁਰੂ-ਮੈਸੂਰ ਐਕਸਪ੍ਰੈੱਸ-ਵੇਅ
12 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਰੀਬਨ 8,480 ਕਰੋੜ ਰੁਪਏ ਦੀ ਲਾਗਤ ਨਾਲ ਬਣੇ 10 ਲੇਨ ਦੇ 118 ਕਿਲੋਮੀਟਰ ਲੰਬੇ ਬੈਂਗਲੁਰੂ-ਮੈਸੂਰ ਐਕਸਪ੍ਰੈੱਸ-ਵੇਅ ਦਾ ਉਦਘਾਟਨ ਕੀਤਾ। ਇਸ ਨਾਲ ਬੈਂਗਲੁਰੂ ਤੋਂ ਮੈਸੂਰ ਵਿਚਾਲੇ ਸਫਲ ਸਿਰਫ 75 ਮਿੰਟ ਦਾ ਰਹਿ ਗਿਆ। ਇਸ ਤੋਂ ਪਹਿਲਾਂ ਦੋਵਾਂ ਸ਼ਹਿਰਾਂ ਵਿਚਾਲੇ 3 ਘੰਟੇ ਦਾ ਸਮਾਂ ਲਗਦਾ ਸੀ। ਇਸ ਐਕਸਪ੍ਰੈੱਸ-ਵੇਅ ਕਾਰਨ ਊਟੀ, ਵਾਯਨਾਡ, ਕੋਝੀਕੋਡ, ਕੁਰਗ ਅਤੇ ਕੰਨੂਰ ਵਰਗੀਆਂ ਥਾਵਾਂ ਦਾ ਸਫਰ ਸੌਖਾ ਹੋ ਗਿਆ। ਇਸ ’ਤੇ 9 ਮੁੱਖ ਪੁਲ, 42 ਛੋਟੇ ਪੁਲ, 64 ਅੰਡਰਪਾਸ, 11 ਓਵਰਪਾਸ ਅਤੇ ਚਾਰ ਰੇਲ ਓਵਰ ਬ੍ਰਿਜ ਹਨ।
ਇਹ ਵੀ ਪੜ੍ਹੋ- 4 ਦਿਨ ਬਾਅਦ ਫਰਾਂਸ ਤੋਂ ਮੁੰਬਈ ਪੁੱਜਾ ਜਹਾਜ਼, ਮਨੁੱਖੀ ਤਸਕਰੀ ਦੇ ਸ਼ੱਕ 'ਚ ਰੋਕੀ ਗਈ ਸੀ ਫਲਾਈਟ

ਦੁਨੀਆ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ
17 ਦਸੰਬਰ : ਭਾਰਤ ਵਿਚ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਡਾਇਮੰਡ ਬੁਅਰਸ ਦਾ ਨਿਰਮਾਣ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿਚ ਬਣੀ ਇਸ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇਹ ਬਿਲਡਿੰਗ 659,611 ਵਰਗ ਮੀਟਰ ’ਚ ਫੈਲੀ ਹੈ। ਇਸਨੂੰ ਸੂਰਤ ਡਾਇਮੰਡ ਬੋਰਸ ਨੇ ਤਿਆਰ ਕੀਤਾ ਹੈ। 4,500 ਤੋਂ ਜ਼ਿਆਦਾ ਹੀਰਾ ਵਪਾਰ ਦਫਤਰ ਇਸ ਬਿਲਡਿੰਗ ਵਿਚ ਹਨ। ਇਸ ਇਮਾਰਤ ਨੇ ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਦੇ ਹੈੱਡਕੁਆਰਟਰ ਭਵਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ- ਖ਼ੌਫਨਾਕ ਵਾਰਦਾਤ: ਹੋਟਲ ਤੋਂ ਪਾਰਟੀ ਕਰ ਕੇ ਨਿਕਲੇ 4 ਦੋਸਤ ਭਿੜੇ, ਗੁੱਸੇ 'ਚ ਆ ਕੇ ਕੁੜੀ 'ਤੇ ਚੜ੍ਹਾ ਦਿੱਤੀ ਕਾਰ

ਦੁਨੀਆ ਦਾ ਸਭ ਤੋਂ ਲੰਬਾ ਕਰੂਜ਼ (ਵਿਕਾਸ ਗੰਗਾ)
13 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਸਭ ਤੋਂ ਲੰਬੇ ਨਦੀ ਕਰੂਜ਼ (ਐੱਮ. ਵੀ. ਗੰਗਾ ਵਿਲਾਸ) ਨੂੰ ਹਰੀ ਝੰਡੀ ਦਿਖਾਈ ਸੀ। ਕਰੂਜ਼ ਪਟਨਾ, ਬੋਧਗਯਾ, ਵਿਕਰਮਸ਼ਿਲਾ, ਢਾਕਾ, ਸੁੰਦਰਬਨ ਅਤੇ ਕਾਜੀਰੰਗਾ ਰਾਸ਼ਟਰੀ ਪਾਰਕ ਦੇ ਰਸਤੇ 28 ਫਰਵਰੀ ਨੂੰ ਆਸਾਮ ਦੇ ਡਿਬਰੂਗੜ੍ਹ ਪਹੁੰਚਿਆ। ਇਸ ਕਰੂਜ਼ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਬੰਗਲਾਦੇਸ਼ ਦੇ ਰਸਤੇ ਆਸਾਮ ਦੇ ਡਿਬਰੂਗੜ੍ਹ ਤੱਕ ਦਾ ਲਗਭਗ 3200 ਕਿਲੋਮੀਟਰ ਦਾ ਸਫਰ 51 ਦਿਨਾਂ ਵਿਚ ਪੂਰਾ ਕੀਤਾ।
ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

ਅਮਰਨਾਥ ਗੁਫਾ ਮੰਦਰ ਤੱਕ ਪਹੁੰਚੇ ਵਾਹਨ
7 ਨਵੰਬਰ : ਭਾਰਤੀ ਫੌਜ ਦੀ ਰੋਡ ਵਿੰਗ ਸਰਹੱਦ ਸੜਕ ਸੰਗਠਨ ਨੇ ਸਮੁੰਦਰਤਲ ਤੋਂ ਲਗਭਗ 3,888 ਮੀਟਰ ਦੀ ਉੱਚਾਈ ’ਤੇ ਸਥਿਤ ਅਮਰਨਾਥ ਧਾਮ ਦੀ ਬਾਬਾ ਬਰਫਾਨੀ ਦੀ ਗੁਫਾ ਤੱਕ ਸੜਕ ਦਾ ਨਿਰਮਾਣ ਪੂਰਾ ਕਰ ਦਿੱਤਾ। 12 ਅਪ੍ਰੈਲ, 2023 ਨੂੰ 5,300 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਗਾਮ ਵਿਚ ਬਣਨ ਵਾਲੇ ਪਵਿੱਤਰ ਗੁਫਾ ਮੰਦਰ ਤੱਕ 110 ਕਿਲੋਮੀਟਰ ਲੰਬੇ ਫੋਰ-ਲੇਨ ਅਮਨਰਾਥ ਮਾਰਗ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਜੂਨ ਵਿਚ ਕੰਮ ਸ਼ੁਰੂ ਹੋਇਆ ਸੀ। ਹੁਣ ਤਿੰਨ ਦਿਨ ਦਾ ਸਫਰ ਸਿਰਫ ਕੁਝ ਘੰਟਿਆਂ ਦਾ ਰਹਿ ਗਿਆ।
ਇਹ ਵੀ ਪੜ੍ਹੋ- ਮਾਂ ਵੈਸ਼ਣੋ ਦੇਵੀ ਯਾਤਰਾ: ਇਸ ਸਾਲ 2013 ਦੀ ਯਾਤਰਾ ਦੇ ਅੰਕੜਿਆਂ ਦਾ ਵੀ ਟੁੱਟਾ ਰਿਕਾਰਡ

ਸਭ ਤੋਂ ਤੇਜ਼ 5ਜੀ ਰੋਲਆਊਟ ਦਾ ਰਿਕਾਰਡ
1 ਅਕਤੂਬਰ : ਉੱਤਰਾਖੰਡ ਦੇ ਗੰਗੋਤਰੀ ਵਿਚ 2,00,000ਵੀਂ 5ਜੀ ਸਾਈਟ ਦੀ ਸ਼ੁਰੂਆਤ ਕੀਤੀ ਗਈ। ਦੇਸ਼ ਦੇ 738 ਜ਼ਿਲਿਆਂ ਅਤੇ ਲਗਭਗ 100 ਮਿਲੀਅਨ ਯੂਜਰਸ ਨੂੰ ਇਹ ਨੈੱਟਵਰਕ ਸੇਵਾ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਪੂਰੀ ਦੁਨੀਆ ਵਿਚ ਸਭ ਤੋਂ ਤੇਜ਼ 5ਜੀ ਰੋਲਆਊਟ ਦਾ ਰਿਕਾਰਡ ਬਣਿਆ ਜਿਸ ਦੇ ਤਹਿਤ ਹਰ ਿਮੰਟ ਇਕ ਸਾਈਟ ਸਥਾਪਤ ਕੀਤੀ ਗਈ। ਇਸ ਦੇ ਤਹਿਤ 700 ਜ਼ਿਲਿਆਂ ਨੂੰ ਕਵਰ ਕਰਨ ਵਾਲੀ 2,00,000ਵੀਂ ਸਾਈਟ 8 ਮਹੀਨੇ ਵਿਚ ਸਥਾਪਤ ਕੀਤੀ ਗਈ।
ਇਹ ਵੀ ਪੜ੍ਹੋ- ਭਿਆਨਕ ਕਤਲਕਾਂਡ: ਤਕਨੀਸ਼ੀਅਨ ਨੂੰ ਜੰਜ਼ੀਰਾਂ ਨਾਲ ਬਣਿਆ, ਬਲੇਡ ਨਾਲ ਵੱਢਿਆ ਫਿਰ ਜ਼ਿੰਦਾ ਸਾੜਿਆ

ਅਯੁੱਧਿਆ ’ਚ ਏਅਰਪੋਰਟ
22 ਦਸੰਬਰ : ਅਯੁੱਧਿਆ ਵਿਚ ਲਗਭਗ 320 ਕਰੋੜ ਰੁਪਏ ਦੀ ਲਾਗਤ ਨਾਲ 831 ਏਕੜ ਵਿਚ ਬਣਨ ਵਾਲੇ ਸ਼੍ਰੀਰਾਮ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਨਿਰਮਾਣ ਪੂਰਾ ਹੋ ਗਿਆ ਹੈ। 22 ਦਸੰਬਰ ਨੂੰ ਇਥੇ ਟ੍ਰਾਇਲ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੇ ਸਮੇਂ ਵਿਚ ਉਦਘਾਟਨ ਕਰਨਗੇ। ਇਸੇ ਦਿਨ ਦਿੱਲੀ ਤੋਂ ਪਹਿਲੀ ਉਡਾਣ ਇਸ ਏਅਰਪੋਰਟ ’ਤੇ ਉਤਰੇਗੀ। 6 ਦਸੰਬਰ ਤੋਂ ਦਿੱਲੀ ਲਈ ਇਥੋਂ ਨਿਯਮਿਤ ਉਡਾਣਾਂ ਸ਼ੁਰੂ ਹੋ ਜਾਣਗੀਆਂ। 22 ਜਨਵਰੀ ਨੂੰ ਸ਼੍ਰੀਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਵੇਗਾ।

ਦੁਨੀਆ ਦਾ ਸਭ ਤੋਂ ਵੱਡਾ ਮੈਡੀਟੇਸ਼ਨ ਸੈਂਟਰ
18 ਦਸੰਬਰ : ਵਿਹੰਗਮ ਯੋਗ ਸੰਸਥਾਨ ਵੱਲੋਂ ਵਾਰਾਣਸੀ ਵਿਚ 180 ਫੁੱਟ ਉੱਚੇ 7 ਮੰਜ਼ਿਲਾ ਸਵਰਵੇਦ ਮਹਾਮੰਦਰ ਦਾ ਨਿਰਮਾਣ ਕੀਤਾ ਗਿਆ। ਲਗਭਗ ਇਕ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਇਕ ਸਭ ਤੋਂ ਵੱਡੇ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਤਿੰਨ ਲੱਖ ਵਰਗ ਫੁੱਟ ਵਿਚ ਫੈਲੇ ਇਸ ਮਹਾਮੰਦਰ ਦਾ ਨਿਰਮਾਣ ਲਗਭਗ 18 ਸਾਲ ਪਹਿਲਾਂ ਸ਼ੁਰੂ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
NEXT STORY