ਚੇਨਈ- ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਇਕ ਸਾਫਟਵੇਅਰ ਇੰਜੀਨੀਅਰ ਨੇ 25 ਸਾਲਾ ਮਹਿਲਾ ਤਕਨੀਸ਼ੀਅਨ ਨੂੰ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰ ਦਿੱਤਾ। ਸਾਫਟਵੇਅਰ ਇੰਜੀਨੀਅਰ ਜਨਮ ਦੇ ਸਮੇਂ ਇਸਤਰੀ ਲਿੰਗ ਮੰਨਿਆ ਜਾਂਦਾ ਹੈ ਪਰ ਉਸਦੀ ਪਛਾਣ ਮਰਦ ਵਜੋਂ ਹੁੰਦੀ ਹੈ।
ਇਹ ਵੀ ਪੜ੍ਹੋ- ਹਿਮਾਚਲ 'ਚ ਸੈਲਾਨੀਆਂ ਦੀ ਵੱਡੀ ਭੀੜ, ਮਨਾਲੀ 'ਚ ਲੱਗਾ 5 ਕਿਲੋਮੀਟਰ ਲੰਮਾ ਜਾਮ
25 ਸਾਲਾ ਆਰ. ਨੰਦਿਨੀ ਦੀ ਅੱਧੀ ਸੜੀ ਹੋਈ ਲਾਸ਼ ਸ਼ਨੀਵਾਰ ਰਾਤ ਨੂੰ ਥਲੰਬੂਰ ’ਚ ਬਰਾਮਦ ਹੋਈ। ਨੰਦਿਨੀ ਦੀ ਗਰਦਨ, ਹੱਥਾਂ ਅਤੇ ਪੈਰਾਂ ’ਤੇ ਬਲੇਡ ਨਾਲ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਪੁਲਸ ਨੇ 27 ਸਾਲਾ ਟਰਾਂਸਮੈਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਆਪਣੀ ਮਹਿਲਾ ਪ੍ਰੇਮੀ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਵੇਤਰੀਮਾਰਨ ਵਜੋਂ ਹੋਈ ਹੈ, ਜੋ ਪਿਛਲੇ ਕੁਝ ਮਹੀਨਿਆਂ ਤੋਂ ਨੰਦਿਨੀ ਦੇ ਥੋਰਈਪੱਕਮ ’ਚ ਇਕ ਸਾਫਟਵੇਅਰ ਕੰਪਨੀ ’ਚ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ- ਇਕ-ਦੂਜੇ ਦੇ ਹੋਏ ਭਾਜਪਾ ਵਿਧਾਇਕ ਭਵਿਆ ਅਤੇ IAS ਪਰੀ, ਉਦੈਪੁਰ 'ਚ ਲਏ ਸੱਤ ਫੇਰੇ
ਦੋਸ਼ੀ ਨੇ ਉਸ ਆਪਣਾ ਨਾਂ ਪੰਡੀ ਮਹੇਸ਼ਵਰੀ ਤੋਂ ਬਦਲ ਕੇ ਵੇਤਰੀਮਾਰਨ ਰੱਖ ਲਿਆ ਸੀ। ਉਸ ਨੇ ਨਦਿੰਨੀ ਨੂੰ ਉਸ ਦੇ ਜਨਮ ਦਿਨ ਤੋਂ ਪਹਿਲਾਂ ਦੀ ਸ਼ਾਮ ਨੂੰ ਸਰਪ੍ਰਾਈਜ਼ ਦੇਣ ਦੇ ਬਹਾਨੇ ਅੱਖਾਂ 'ਤੇ ਪੱਟੀ ਬੰਨੀ, ਫਿਰ ਜੰਜ਼ੀਰਾਂ ਨਾਲ ਬੰਨ੍ਹਿਆ ਅਤੇ ਬਲੇਡ ਨਾਲ ਵੱਢਣ ਮਗਰੋਂ ਜ਼ਿੰਦਾ ਸਾੜ ਦਿੱਤਾ। ਪੀੜਤ ਮਦੁਰੈ ਦੀ 25 ਸਾਲਾ ਸਾਫਟਵੇਅਰ ਇੰਜੀਨੀਅਰ ਸੀ ਅਤੇ ਹੁਣ ਇੱਥੇ ਕੰਮ ਕਰਦੀ ਸੀ। ਨੰਦਿਨੀ ਨੂੰ ਉਸ ਦੇ ਇਰਾਦਿਆਂ 'ਤੇ ਸ਼ੱਕ ਨਹੀਂ ਹੋਇਆ ਕਿਉਂਕਿ ਵੇਤਰੀਮਾਰਨ ਨੇ ਕਿਹਾ ਸੀ ਕਿ ਉਹ ਉਸ ਦੇ ਜਨਮ ਦਿਨ ਤੋਂ ਪਹਿਲਾਂ ਉਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਹੈ। ਨੰਦਿਨੀ ਇੱਥੇ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਵੇਤਰੀਮਾਰਨ ਨੇ ਨੰਦਿਨੀ ਨਾਲ ਦੋਸਤੀ ਕਰ ਲਈ ਸੀ। ਦੋਹਾਂ ਇਕ ਹੀ ਕੰਪਨੀ ਵਿਚ ਕੰਮ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦਾ ਝਾਂਸਾ ਦੇ ਕੇ ਸਬੰਧ ਬਣਾਉਣ 'ਤੇ ਹੁਣ 10 ਸਾਲ ਦੀ ਸਜ਼ਾ ਪਰ ਜ਼ੁਰਮ ਸਾਬਿਤ ਕਰਨਾ ਔਖਾ
NEXT STORY