ਜੈਪੁਰ- ਰਾਜਸਥਾਨ ਦੇ ਜੈਪੁਰ ਤੋਂ ਇਕ ਖ਼ੌਫਨਾਕ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਹੋਟਲ ਅੰਦਰ ਖਾਣਾ ਖਾਣ ਦੌਰਾਨ ਭੱਦੇ ਕੁਮੈਂਟ ਕੱਸਣ ਮਗਰੋਂ ਹੋਏ ਮਾਮੂਲੀ ਵਿਵਾਦ ਤੋਂ ਗੁੱਸੇ ਵਿਚ ਆਏ ਨੌਜਵਾਨ ਨੇ ਬਾਹਰ ਖੜ੍ਹੇ ਇਕ ਨੌਜਵਾਨ ਮੁੰਡੇ-ਕੁੜੀ ਉੱਪਰ ਕਾਰ ਚੜ੍ਹਾ ਦਿੱਤੀ, ਜਿਸ ਵਿਚ ਕੁੜੀ ਦੀ ਮੌਤ ਹੋ ਗਈ। ਜਦਕਿ ਮੁੰਡਾ ਗੰਭੀਰ ਰੂਪ ਨਾਲ ਜ਼ਖ਼ਮੀ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- 'ਵੀਰ ਬਾਲ ਦਿਵਸ' ਮੌਕੇ PM ਮੋਦੀ ਬੋਲੇ- 'ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਭੁੱਲਾ ਨਹੀਂ ਸਕਦੇ'
ਪੁਲਸ ਨੇ ਲਾਸ਼ ਨੂੰ ਪ੍ਰਾਈਵੇਟ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾਇਆ ਹੈ, ਜਿੱਥੇ ਕੁੜੀ ਦੇ ਪਰਿਵਾਰ ਦੇ ਆਉਣ ਮਗਰੋਂ ਪੋਸਟਮਾਰਟਮ ਕੀਤਾ ਜਾਵੇਗਾ। ਇਸ ਸਬੰਧ ਵਿਚ ਮ੍ਰਿਤਕਾ ਦੇ ਸਾਥੀ ਨੇ ਮੰਗੇਸ਼ ਅਰੋੜਾ ਖਿਲਾਫ਼ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਮੰਗੇਸ਼ ਦੀ ਭਾਲ ਕਰ ਰਹੀ ਹੈ।
ਜਾਣੋ ਕੀ ਹੈ ਪੂਰੀ ਘਟਨਾ
ਦਰਅਸਲ ਮੰਗਲਵਾਰ ਨੂੰ 4 ਦੋਸਤ ਪਾਰਟੀ ਕਰ ਕੇ ਜਦੋਂ ਹੋਟਲ ਵਿਚੋਂ ਨਿਕਲੇ ਤਾਂ ਨਸ਼ੇ ਵਿਚ ਦੋਸ਼ੀ ਮੰਗੇਸ਼ ਨੇ ਉਮਾ ਨਾਂ ਦੀ ਕੁੜੀ 'ਤੇ ਭੱਦੇ ਕੁਮੈਂਟ ਕੱਸਦੇ ਸ਼ੁਰੂ ਕਰ ਦਿੱਤੇ। ਇਸ ਗੱਲ 'ਤੇ ਰਾਜਕੁਮਾਰ ਨੇ ਟੋਕਿਆ ਤਾਂ ਦੋਹਾਂ ਵਿਚ ਵਿਵਾਦ ਹੋ ਗਿਆ। ਹੋਟਲ ਸਟਾਫ ਦੇ ਦਖ਼ਲ ਮਗਰੋਂ ਮਾਮਲਾ ਸ਼ਾਂਤ ਹੋ ਗਿਆ। ਰਸਤੇ ਵਿਚ ਫਿਰ ਝਗੜਾ ਸ਼ੁਰੂ ਹੋ ਗਿਆ। ਇਸ 'ਤੇ ਮੰਗੇਸ਼ ਨੇ ਗੁੱਸੇ ਵਿਚ ਆ ਕੇ ਰਾਜਕੁਮਾਰ ਅਤੇ ਉਮਾ 'ਤੇ ਕਾਰ ਚੜ੍ਹਾ ਦਿੱਤੀ। ਕਾਰ ਚੜ੍ਹਾਉਣ ਮਗਰੋਂ ਦੋਸ਼ੀ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਪੁਲਸ ਮੁਤਾਬਕ ਇਹ ਵਾਰਦਾਤ ਜੈਪੁਰ ਦੇ ਜਵਾਹਰ ਸਰਕਲ ਥਾਣੇ ਇਲਾਕੇ ਵਿਚ ਗਿਰਧਰ ਮਾਰਗ 'ਤੇ ਵਾਪਰੀ।
ਇਹ ਵੀ ਪੜ੍ਹੋ- 4 ਦਿਨ ਬਾਅਦ ਫਰਾਂਸ ਤੋਂ ਮੁੰਬਈ ਪੁੱਜਾ ਜਹਾਜ਼, ਮਨੁੱਖੀ ਤਸਕਰੀ ਦੇ ਸ਼ੱਕ 'ਚ ਰੋਕੀ ਗਈ ਸੀ ਫਲਾਈਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਣ ਵਾਲਾ ਪਲ: ਕਿਸਾਨ ਦਾ ਪੁੱਤ ਬਣਿਆ DSP, ਦੱਸੀ ਸਫ਼ਲਤਾ ਦੀ ਕਹਾਣੀ
NEXT STORY