ਗਾਜ਼ੀਆਬਾਦ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ ਫਸੇ ਹਿਸਟ੍ਰੀਸ਼ੀਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਹੁਣ ਡਾਸਨਾ ਦੇਵੀ ਮੰਦਿਰ ਗਾਜ਼ੀਆਬਾਦ ਦੇ ਮਹੰਤ ਨਰਸਿੰਘਾਨੰਦ ਸਰਸਵਤੀ ਨੂੰ ਹੱਤਿਆ ਦੀ ਧਮਕੀ ਮਿਲੀ ਹੈ। ਕੁਝ ਮਹੀਨੇ ਪਹਿਲਾਂ ਧਰਮ ਸੰਸਦ ’ਚ ਵਿਵਾਦਗ੍ਰਸਤ ਬਿਆਨਬਾਜ਼ੀ ਦੇ ਕਾਰਨ ਮਹੰਤ ਸਰਸਵਤੀ ਅਚਾਨਕ ਸੁਰਖੀਆਂ ’ਚ ਆ ਗਏ ਸਨ।
4 ਵੱਖ-ਵੱਖ ਨੰਬਰਾਂ ਤੋਂ ਫੋਨ ਕਰ ਕੇ ਕਾਲਰ ਨੇ ਕਿਹਾ ਹੈ ਕਿ 4 ਦਿਨਾਂ ਦੇ ਅੰਦਰ ਮਹੰਤ ਦੀ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ ਜਾਵੇਗੀ। ਉੱਧਰ ਏ. ਐੱਸ. ਪੀ. ਅਤੇ ਸੀ. ਓ. ਸਦਰ ਆਕਾਸ਼ ਪਟੇਲ ਦਾ ਕਹਿਣਾ ਹੈ ਕਿ ਮਹੰਤ ਵੱਲੋਂ ਸ਼ਿਕਾਇਤ ਮਿਲਣ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਹੰਤ ਨਰਸਿੰਘਾਨੰਦ ਸਰਸਵਤੀ ਨੇ 17 ਜੂਨ ਨੂੰ ਜੁੰਮੇ ਦੀ ਨਮਾਜ਼ ਦੌਰਾਨ ਜਾਮਾ ਮਸਜਿਦ ਜਾਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਮੱਦੇਨਜ਼ਰ ਪੁਲਸ ਅਧਿਕਾਰੀਆਂ ਨੇ ਮਹੰਤ ਨਰਸਿੰਘਾਨੰਦ ਸਰਸਵਤੀ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮੰਦਿਰ ’ਚ ਨਜ਼ਰਬੰਦ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੂੰ ਆਪਣੇ 'ਦੋਸਤਾਂ' ਦੀ ਆਵਾਜ਼ ਤੋਂ ਇਲਾਵਾ ਕੁਝ ਸੁਣਾਈ ਨਹੀਂ ਦਿੰਦਾ : ਰਾਹੁਲ ਗਾਂਧੀ
NEXT STORY