ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਪ੍ਰਯਾਗਰਾਜ 'ਚ ਲੱਗੇ ਮਾਘ ਮੇਲੇ 'ਚ ਸੰਗਮ 'ਚ ਇਸ਼ਨਾਨ ਕੀਤਾ ਅਤੇ ਮਾਂ ਗੰਗਾ ਦੀ ਪੂਜਾ ਕੀਤੀ। ਉਨ੍ਹਾਂ ਨੇ ਤਿੰਨ ਵਾਰ ਆਸਥਾ ਦੀ ਡੁਕੀ ਲਗਾਈ ਅਤੇ ਬਾਅਦ 'ਚ ਸੰਗਮ ਨੋਜ ਕੋਲ ਸਤੁਆ ਬਾਬਾ ਨਾਲ ਕਿਸ਼ਤੀ ਦੀ ਸਵਾਰੀ ਵੀ ਕੀਤੀ। ਮੁੱਖ ਮੰਤਰੀ ਨਾਲ ਮੰਤਰੀ ਸਵਤੰਤਰਦੇਵ ਸਿੰਘ ਅਤੇ ਨੰਦ ਗੋਪਾਲ ਨੰਦੀ ਨੇ ਵੀ ਸੰਗਮ 'ਚ ਇਸ਼ਨਾਨ ਕੀਤਾ। ਇਸ ਤੋਂ ਬਾਅਦ ਯੋਗੀ ਨੇ ਸੰਗਮ ਨੋਜ 'ਤੇ ਗੰਗਾ ਪੂਜਨ ਕੀਤਾ। ਸੰਗਮ ਤੱਟ ਦੇ ਕੋਲ ਉਹ ਕਰੀਬ 32 ਮਿੰਟ ਤੱਕ ਰਹੇ।
ਯੋਗੀ ਨੇ ਲੇਟੇ ਹਨੂੰਮਾਨ ਜੀ ਦੇ ਵੀ ਦਰਸ਼ਨ ਕੀਤੇ, ਫਿਰ ਸਤੁਆ ਬਾਬਾ ਦੇ ਕੈਂਪ ਵੱਲ ਚਲੇ ਗਏ। ਗੋਰਖਪੀਠਾਧੀਸ਼ਵਰ ਮਹੰਤ ਯੋਗੀ ਆਦਿਤਿਆਨਾਥ ਜਗਦਗੁਰੂ ਮਹਾਮੰਡਲੇਸ਼ਵਰ ਸਤੁਆ ਬਾਬਾ ਦੇ ਕੈਂਪ 'ਚ ਸਾਧੂ-ਸੰਤਾਂ ਨਾਲ ਭੋਜਨ ਕਰਨਗੇ। ਉਸ ਤੋਂ ਬਾਅਦ ਆਈਸੀਸੀਸੀ ਆਡੀਟੋਰੀਅਮ 'ਚ ਮਾਘ ਮੇਲੇ ਦੀ ਸਮੀਖਿਆ ਬੈਠਕ ਕਰਨਗੇ। ਮਕਰ ਸੰਕ੍ਰਾਂਤੀ ਅਤੇ ਮੌਨੀ ਮੱਸਿਆ ਦੇ ਮੁੱਖ ਇਸ਼ਨਾਨ ਤਿਉਹਾਰਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਦਰਅਸਲ 44 ਦਿਨਾਂ ਤੱਕ ਚੱਲਣ ਵਾਲੇ ਮਾਘ ਮੇਲੇ 'ਚ ਰੋਜ਼ਾਨਾ 10 ਲੱਖ ਦੇ ਨੇੜੇ-ਤੇੜੇ ਸ਼ਰਧਾਲੂ ਇਸ਼ਨਾਨ ਕਰ ਰਹੇ ਹਨ। ਕੜਾਕੇ ਦੀ ਠੰਡ ਤੋਂ ਬਾਅਦ ਵੀ ਸੰਗਮ ਦੀ ਰੇਤ 'ਤੇ ਸਾਧੂ-ਸੰਤ, ਅਖਾੜੇ ਅਤੇ ਕਲਪਵਾਸੀ ਡੇਰਾ ਲਗਾਏ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਿਰਮੌਰ ਬੱਸ ਹਾਦਸੇ 'ਚ ਹੁਣ ਤੱਕ 14 ਲੋਕਾਂ ਦੀ ਮੌਤ, PM ਮੋਦੀ ਵਲੋਂ ਮੁਆਵਜ਼ਾਂ ਰਾਸ਼ੀ ਦਾ ਐਲਾਨ
NEXT STORY