ਲਖਨਊ— ਰਾਜਧਾਨੀ ਲਖਨਊ ਦੇ ਲੋਕ ਭਵਨ 'ਚ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਪ੍ਰਧਾਨਗੀ 'ਚ ਮੰਤਰੀ ਮੰਡਲ ਦੀ ਬੈਠਕ ਹੋਈ। ਬੈਠਕ 'ਚ 6 ਪ੍ਰਸਤਾਵਾਂ 'ਤੇ ਕੈਬਨਿਟ ਨੇ ਮੋਹਰ ਲਗਾਈ। ਇਸ 'ਚ ਅਟਲ ਮੈਡੀਕਲ ਯੂਨੀਵਰਸਿਟੀ ਲਈ 50 ਏਕੜ ਜ਼ਮੀਨ ਨੂੰ ਮਨਜ਼ੂਰੀ ਦੇ ਦਿੱਤੀ। ਇਸ ਯੂਨੀਵਰਸਿਟੀ ਦਾ ਭੂਮੀ ਪੂਜਨ ਇਸੇ ਸਾਲ ਦੇ ਅੰਤ ਤੱਕ ਕੀਤਾ ਜਾਵੇਗਾ। ਬੈਠਕ ਤੋਂ ਬਾਅਦ ਪ੍ਰਦੇਸ਼ ਸਰਕਾਰ ਦੇ ਬੁਲਾਰੇ ਅਤੇ ਮੰਤਰੀ ਸਿਧਾਰਥ ਨਾਥ ਸਿੰਘ ਤੇ ਸ਼੍ਰੀਕਾਂਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਰਾਜਧਾਨੀ 'ਚ ਬਣਨ ਵਾਲੀ ਅਟਲ ਮੈਡੀਕਲ ਯੂਨੀਵਰਸਿਟੀ ਲਈ 50 ਏਕੜ ਜ਼ਮੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। 20 ਏਕੜ ਸਿਹਤ ਵਿਭਾਗ, 15 ਏਕੜ ਮੈਡੀਕਲ ਸਿੱਖਿਆ ਵਿਭਾਗ ਅਤੇ 15 ਏਕੜ ਐੱਲ.ਡੀ.ਏ. ਦੇਵੇਗੀ।
ਇਹ ਯੂਨੀਵਰਸਿਟੀ ਰਾਜਧਾਨੀ ਦੇ ਚਕ ਗੰਜਰੀਆ ਇਲਾਕੇ 'ਚ ਬਣੇਗਾ। ਇਸ ਯੂਨੀਵਰਸਿਟੀ ਦਾ ਭੂਮੀ ਪੂਜਨ ਇਸੇ ਸਾਲ ਦੇ ਅੰਤ ਤੱਕ ਹੋਵੇਗਾ। ਮੰਤਰੀ ਮੰਡਲ ਦੀ ਬੈਠਕ 'ਚ ਫੈਸਲਾ ਲਿਆ ਗਿਆ ਹੈ ਕਿ ਵੱਖ-ਵੱਖ ਵਿਭਾਗਾਂ, ਨਿਗਮਾਂ, ਕਮਿਸ਼ਨਾਂ, ਕੌਂਸਲਾਂ 'ਚ ਨਿਯੁਕਤ ਉੱਪ ਪ੍ਰਧਾਨ (ਗੈਰ ਸਿਆਸੀ) ਨੂੰ 10 ਹਜ਼ਾਰ ਰੁਪਏ ਦਾ ਮਹੀਨਾਵਾਰ ਰਿਹਾਇਸ਼ੀ ਭੱਤਾ ਮਿਲੇਗਾ। ਇਸ ਤੋਂ ਇਲਾਵਾ ਮੁਰਾਦਾਬਾਦ ਦੇ ਕਾਂਠ ਤਹਿਸੀਲ 'ਚ ਬੱਸ ਸਟੇਸ਼ਨ ਲਈ 1210 ਵਰਗ ਮੀਟਰ ਜ਼ਮੀਨ ਮੁਫ਼ਤ ਦਿੱਤੀ ਜਾਵੇਗੀ, ਜੋ ਕਰੀਬ 10 ਕਰੋੜ ਰੁਪਏ ਮੁੱਲ ਦੀ ਹੈ। ਇਕ ਸਾਲ 'ਚ ਬੱਸ ਅੱਡਾ ਬਣੇਗਾ। 3.5 ਕਰੋੜ 'ਚ ਬੱਸ ਅੱਡਾ ਬਣੇਗਾ। ਸ਼ਰਮਾ ਨੇ ਦੱਸਿਆ ਕਿ 5ਵੇਂ ਵਿੱਤ ਕਮਿਸ਼ਨ ਦੇ ਮੈਂਬਰਾਂ ਦੇ ਨਾਂ 'ਚ ਤਬਦੀਲੀ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਸੁਰੇਸ਼ ਖੰਨਾ, ਆਸ਼ੂਤੋਸ਼ ਟੰਡਨ, ਭੂਪਿੰਦਰ ਸਿੰਘ ਅਤੇ ਮੋਤੀ ਸਿੰਘ ਮੈਂਬਰ ਬਣਾਏ ਗਏ ਹਨ।
ਲਿਫਟ 'ਚ ਫਸੇ CM ਜੈਰਾਮ ਠਾਕੁਰ ਤੇ ਮੰਤਰੀ, ਮੁਸ਼ਕਲ ਨਾਲ ਕੱਢੇ ਬਾਹਰ (ਵੀਡੀਓ)
NEXT STORY