ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਬਾਰੇ ਕਥਿਤ ਤੌਰ 'ਤੇ ਇਤਰਾਜ਼ਯੋਗ ਪੋਸਟ ਅਤੇ ਖਬਰਾਂ ਪ੍ਰਸਾਰਿਤ ਕਰਨ ਲਈ ਕੁਝ ਪੱਤਰਕਾਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਯੋਗੀ ਅਤੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੱਤਰਕਾਰਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਆਪਮੇ ਬਾਰੇ ਫੈਲਾਏ ਜਾਣ ਵਾਲੇ ਗਲਤ ਪ੍ਰਚਾਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਜੇਕਰ ਮੇਰੇ ਵਿਰੁੱਧ ਆਰ.ਐੱਸ.ਐੱਸ.-ਭਾਜਪਾ ਗਲਤ ਪ੍ਰਚਾਰ ਚਲਾਉਣ ਅਤੇ ਗਲਤ ਰਿਪੋਰਟ ਦੇਣ ਲਈ ਪੱਤਰਕਾਰਾਂ ਨੂੰ ਜੇਲ 'ਚ ਪਾਇਆ ਜਾਵੇ ਤਾਂ ਜ਼ਿਆਦਾਤਰ ਅਖਬਾਰਾਂ/ਸਮਾਚਾਰ ਚੈਨਲਾਂ ਨੂੰ ਵੱਡੇ ਪੈਮਾਨੇ 'ਤੇ ਕਰਮਚਾਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਜਾਵੇਗਾ।''ਗਾਂਧੀ ਨੇ ਕਿਹਾ,''ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮੂਰਖਤਾਪੂਰਨ ਢੰਗ ਨਾਲ ਵਤੀਰਾ ਕਰ ਰਹੇ ਹਨ। ਗ੍ਰਿਫਤਾਰ ਕੀਤੇ ਗਏ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਲੋੜ ਹੈ।'' ਜ਼ਿਕਰਯੋਗ ਹੈ ਕਿ ਯੋਗੀ ਬਾਰੇ ਕਥਿਤ ਤੌਰ 'ਤੇ ਇਤਰਾਜ਼ਯੋਗ ਪੋਸਟ ਅਤੇ ਖਬਰਾਂ ਪ੍ਰਸਾਰਿਤ ਕਰਨ ਲਈ ਕੁਝ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੱਖ-ਵੱਖ ਪੱਤਰਕਾਰ ਸਮੂਹਾਂ ਨੇ ਇਨ੍ਹਾਂ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ ਹੈ।
ਚੌਟਾਲਾ ਨੇ ਸੂਬਾ ਪ੍ਰਧਾਨ ਅਸ਼ੋਕ ਦਾ ਅਸਤੀਫਾ ਕੀਤਾ ਮਨਜ਼ੂਰ, ਸੰਗਠਨ 'ਚ ਹੋਵੇਗਾ ਬਦਲਾਅ
NEXT STORY