ਸੰਤਕਬੀਰਨਗਰ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੰਗਲਵਾਰ ਨੂੰ ਸੰਤਕਬੀਰਨਗਰ 'ਚ 96 ਕਰੋੜ ਦੀ ਲਾਗਤ 'ਚ ਬਣ ਰਹੇ ਕੁੱਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਆਦਿਤਿਆਨਾਥ ਦਾ ਇਹ ਪਹਿਲਾਂ ਦੌਰਾ ਹੋਵੇਗਾ, ਜਿਸ ਦੇ ਲਈ ਜ਼ਿਲਾ ਪ੍ਰਸ਼ਾਸ਼ਨ ਨੇ ਆਪਣੀਆਂ ਸਾਰੀਆਂ ਤਿਆਰੀਆਂ ਲੱਗਭਗ ਪੂਰੀਆਂ ਕਰ ਲਈਆਂ ਹਨ।
ਯੋਗੀ ਲੋਕ ਨਿਰਮਾਣ ਵਿਭਾਗ, ਵਾਟਰ ਕਾਰਪੋਰੇਸ਼ਨ, ਕੋਆਪਰੇਟਿਵ ਲਿਮਟਿਡ ਯੂਨੀਅਨ ਗੋਰਖਪੁਰ, ਯੂ.ਪੀ. ਸਟੇਟ ਕੰਸਟ੍ਰਕਸ਼ਨ ਐਂਡ ਇਨਫਾਰਸਟਰੱਕਚਰ, ਪੰਡਿਤ ਦੀਨਦਿਆਲ ਉਪਾਧਿਆਇਆ ਨਗਰ ਵਿਕਾਸ ਯੋਜਨਾ ਫੰਡ ਅਤੇ ਕਾਨਹਾ ਪਸ਼ੂ ਆਸ਼ਰਮ ਵਿਭਾਗ ਯੋਜਨਾ ਦੀ ਕੁਲ 84 ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਨਗੇ। ਮਿਲ ਜਾਣਕਾਰੀ 'ਚ, ਇਸ ਤੋਂ ਇਲਾਵਾ ਉਹ ਜ਼ਿਲੇ ਨੂੰ ਹੋਰ ਸੌਗਾਤਾਂ ਵੀ ਦੇ ਸਕਦੇ ਹਨ।
ਅਧਿਕਾਰਿਕ ਸੂਤਰਾਂ ਅਨੁਸਾਰ, ਮੁੱਖ ਮੰਤਰੀ ਜ਼ਿਲੇ ਦੀ ਬੰਦ ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤੀ ਦਾ ਐਲਾਨ ਵੀ ਕਰ ਸਕਦੇ ਹਨ, ਜਿਸ 'ਚ ਬੰਦ ਪਏ ਜ਼ਿਲੇ ਦੀ ਇਕੋ-ਇਕ ਖੰਡ ਮਿੱਲ ਅਤੇ ਮਗਹਰ ਕਟਾਈ ਮਿੱਲ ਸ਼ਾਮਲ ਹੈ।
SC/ST Act ਵਿਵਾਦ-ਗਵਾਲੀਅਰ, ਭਿੰਡ ਅਤੇ ਮੁਰੈਨਾ 'ਚ ਕਰਫਿਊ ਜਾਰੀ, ਹੁਣ ਤੱਕ 7 ਦੀ ਮੌਤ
NEXT STORY