ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਦੀ ਯੋਗ ਅਗਵਾਈ ਹੇਠ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ 220 ਕੇਵੀ ਢੰਡਾਰੀ ਕਲਾਂ (ਲੁਧਿਆਣਾ) ਵਿਖੇ ਮੌਜੂਦਾ 100 ਐੱਮ.ਵੀ.ਏ. ਟਰਾਂਸਫਾਰਮਰ ਨੂੰ 160 ਐੱਮ.ਵੀ.ਏ. 220-66 ਕੇਵੀ ਨਾਲ ਚਾਲੂ ਕਰਕੇ ਸਿਰਫ 16 ਦਿਨਾਂ 'ਚ ਪਾਵਰ ਟਰਾਂਸਫਾਰਮਰ ਚਾਲੂ ਕਰਕੇ ਕੱਲ ਇਕ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਇੰਜ. ਵਰਦੀਪ ਮੰਡੇਰ ਨਿਰਦੇਸ਼ਕ ਤਕਨੀਕੀ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਦਿੱਤੀ।
ਇਹ ਵੀ ਪੜ੍ਹੋ : ਮਾਨ ਸਰਕਾਰ ਚੁੱਕਣ ਜਾ ਰਹੀ ਇਕ ਹੋਰ ਅਹਿਮ ਕਦਮ, ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਿਹਤ ਮੰਤਰੀ ਨੇ ਕਹੀ ਇਹ ਗੱਲ
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 12.00 ਕਰੋੜ ਰੁਪਏ ਹੈ, ਜਿਸ ਨਾਲ ਟਰਾਂਸਫਾਰਮਰ ਕਪੈਸਟੀ ਵਿਚ 60 ਐੱਮ.ਵੀ.ਏ. ਦਾ ਵਾਧਾ ਹੋਇਆ ਹੈ। ਨਿਰਦੇਸ਼ਕ ਤਕਨੀਕੀ ਨੇ ਦੱਸਿਆ ਕਿ ਪਹਿਲਾਂ ਅਜਿਹੇ ਕੰਮਾਂ ਨੂੰ ਮੁਕੰਮਲ ਕਰਨ ਲਈ ਲੱਗਭਗ 30 ਦਿਨ ਲੱਗਦੇ ਸਨ, ਜੋ ਕਿ ਗੋਬਿੰਦਗੜ੍ਹ ਦੇ ਕੇਸ 'ਚ ਘੱਟ ਕੇ 24 ਦਿਨਾਂ ਵਿਚ ਕੀਤਾ ਗਿਆ। ਹੁਣ ਇਹ ਕੰਮ ਰਿਕਾਰਡ 16 ਦਿਨਾਂ ਵਿਚ ਕੀਤਾ ਗਿਆ ਹੈ। ਅਜਿਹੇ ਕੇਸ 'ਚ ਪਹਿਲਾਂ 100 ਐੱਮ.ਵੀ.ਏ. (ਮਿਲੀਅਨ ਵੋਲਟ ਐਮਪੀਅਰ) ਦੇ ਮੌਜੂਦਾ ਟਰਾਂਸਫਾਰਮਰ ਨੂੰ ਡਿਸਮੈਂਟਲ ਕਰਨਾ ਹੁੰਦਾ ਹੈ, ਜਿਸ ਨਾਲ ਸਬ-ਸਟੇਸ਼ਨ ਤੇ ਨਿਰਮਾਣ ਦੌਰਾਨ ਸਬੰਧਤ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਵਿਘਨ ਝੱਲਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਚਾਲੂ ਕਰਨ ਨਿਰਮਾਣ ਦੇ ਸਮੇਂ ਨੂੰ ਘਟਾਉਣ ਦਾ ਮਤਲਬ ਹੈ ਪਾਵਰ ਸਪਲਾਈ ਨੂੰ ਜਲਦੀ ਚਾਲੂ ਕਰਨਾ, ਜਿਸ ਨਾਲ ਲੱਖਾਂ ਰੁਪਏ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ : ਪਿੰਡਾਂ ’ਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੂੰ ਸਤਾਉਣ ਲੱਗੀ ਅਗਲੀ ਫ਼ਸਲ ਬੀਜਣ ਦੀ ਚਿੰਤਾ
ਉਨ੍ਹਾਂ ਦੱਸਿਆ ਕਿ ਟਰਾਂਸਮਿਸ਼ਨ ਸਮਰੱਥਾ ਵਿਚ ਵਾਧੇ ਦੇ ਨਾਲ ਲੁਧਿਆਣਾ ਖੇਤਰ ਦੇ ਮੌਜੂਦਾ ਉਦਯੋਗਾਂ ਨੂੰ ਗੁਣਵੱਤਾ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ ਨਾਲ ਲੱਗਭਗ 2 ਸਾਲਾਂ ਤੋਂ ਲੰਬਿਤ ਹਾਲਾਤ ਵਿਚ ਪਏ ਬਿਜਲੀ ਕੁਨੈਕਸ਼ਨ ਜਾਰੀ ਵੀ ਕੀਤੇ ਜਾ ਸਕਣਗੇ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਸ ਵਿੱਤੀ ਸਾਲ ਵਿਚ ਪਹਿਲਾਂ ਹੀ ਮੰਡੀ ਗੋਬਿੰਦਗੜ੍ਹ ਵਿਖੇ 2 ਨੰਬਰ 100 ਐੱਮ.ਵੀ.ਏ. 220-66 ਕੇਵੀ ਦੇ ਪਾਵਰ ਟਰਾਂਸਫਾਰਮਰ ਨੂੰ 2 ਨੰਬਰ 160 ਐੱਮ.ਵੀ.ਏ., 220-66 ਕੇਵੀ ਦੇ ਪਾਵਰ ਟਰਾਂਸਫਾਰਮਰ ਵਿਚ ਬਦਲ ਕੇ (ਆਗੂਮੈਂਟ ਕਰਕੇ) ਮੰਡੀ ਗੋਬਿੰਦਗੜ੍ਹ ਜੀ-1 ਸਬ-ਸਟੇਸ਼ਨ ਵਿਚ 120 ਐੱਮ.ਵੀ.ਏ. ਦਾ ਹੋਰ ਵਾਧਾ ਕਰਕੇ ਉਥੋਂ ਦੇ ਉਦਯੋਗ ਨੂੰ ਹੋਰ ਵੱਡੀ ਰਾਹਤ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸਾਹਨੇਵਾਲ ਵਿਖੇ 160 ਐੱਮ.ਵੀ.ਏ. 220-66 ਕੇਵੀ ਪਾਵਰ ਟਰਾਂਸਫਾਰਮਰ ਅਗਲੇ 10 ਦਿਨਾਂ 'ਚ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿੱਤੀ ਸਾਲ ਵਿਚ ਗੁਰਦਾਸਪੁਰ, ਬੁਢਲਾਡਾ ਅਤੇ ਵਜ਼ੀਰਾਬਾਦ ਵਿਖੇ 3 ਨਵੇਂ 220 ਕੇਵੀ ਸਬ-ਸਟੇਸ਼ਨ ਦੇ ਨਿਰਮਾਣ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਗੁਣਵੱਤਾ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੰਦਿਆਂ ਲੱਗਭਗ 40 ਨੰ. ਟਰਾਂਸਫਾਰਮਜ਼ ਸਥਾਪਿਤ ਕਰਨ ਦਾ ਟੀਚਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੁਲੱਥ ਦੇ ਨੌਜਵਾਨ ਦਾ ਮਨੀਲਾ 'ਚ ਕਤਲ, 5 ਭੈਣਾਂ ਦਾ ਸੀ ਇਕਲੌਤਾ ਭਰਾ
NEXT STORY