ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਇੱਕ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ। ਇੱਕ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਤਹਿਤ ਸਿਰਫ਼ 2 ਫੀਸਦੀ ਵਿਆਜ ਦਰ 'ਤੇ 3 ਲੱਖ ਰੁਪਏ ਦਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਇਸ ਲਈ ਪਹਿਲਾਂ 36,500 ਰੁਪਏ "ਕਾਨੂੰਨੀ ਬੀਮਾ ਚਾਰਜ" ਜਮ੍ਹਾ ਕਰਵਾਉਣਾ ਪਵੇਗਾ।
ਪੋਸਟ ਵਿੱਚ ਲਿਖਿਆ ਹੈ ਕਿ 3 ਲੱਖ ਰੁਪਏ ਦਾ ਲੋਨ ਸਿਰਫ਼ 2 ਫ਼ੀਸਦੀ ਵਿਆਜ ਦਰ 'ਤੇ ਮਿਲੇਗਾ। ਪਰ PIB ਫੈਕਟ ਚੈੱਕ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਸਰਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ। ਯਾਨੀ ਇਹ ਪੂਰੀ ਤਰ੍ਹਾਂ ਧੋਖਾਧੜੀ ਹੈ।

ਦਰਅਸਲ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਛੋਟੇ ਕਾਰੋਬਾਰੀਆਂ, ਸਵੈ-ਰੁਜ਼ਗਾਰ ਅਤੇ ਛੋਟੇ ਉੱਦਮੀਆਂ ਨੂੰ ਲੋਨ ਦਿੱਤੇ ਜਾਂਦੇ ਹਨ। ਇਹ ਲੋਨ ਕਿਸੇ ਵੀ ਬੈਂਕ, ਗੈਰ-ਬੈਂਕਿੰਗ ਵਿੱਤੀ ਕੰਪਨੀ (NBFC) ਜਾਂ ਸੂਖਮ ਵਿੱਤ ਸੰਸਥਾ (MFI) ਤੋਂ ਲਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਲਈ ਕੋਈ "ਕਾਨੂੰਨੀ ਬੀਮਾ ਚਾਰਜ" ਨਹੀਂ ਦੇਣਾ ਪੈਂਦਾ।
ਮੁਦਰਾ ਯੋਜਨਾ ਵਿੱਚ ਤਿੰਨ ਤਰ੍ਹਾਂ ਦੇ ਲੋਨ ਹਨ, ਸ਼ਿਸ਼ੂ ਸ਼੍ਰੇਣੀ ਵਿੱਚ 50,000 ਰੁਪਏ ਤੱਕ, ਕਿਸ਼ੋਰ ਸ਼੍ਰੇਣੀ ਵਿੱਚ 50,001 ਰੁਪਏ ਤੋਂ 5 ਲੱਖ ਰੁਪਏ ਤੱਕ ਅਤੇ ਤਰੁਣ ਸ਼੍ਰੇਣੀ ਵਿੱਚ 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ। ਬਜਟ 2024 ਵਿੱਚ ਤਰੁਣ ਸ਼੍ਰੇਣੀ ਦੀ ਸੀਮਾ ਵਧਾ ਕੇ 20 ਲੱਖ ਰੁਪਏਕਰ ਦਿੱਤੀ ਗਈ ਹੈ।
ਯਾਨੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ 3 ਲੱਖ ਰੁਪਏ ਦਾ ਕਰਜ਼ਾ ਅਤੇ 36,500 ਰੁਪਏ ਦਾ ਚਾਰਜ ਬਾਰੇ ਪੱਤਰ ਪੂਰੀ ਤਰ੍ਹਾਂ ਜਾਅਲੀ ਹੈ। ਜੇਕਰ ਤੁਸੀਂ ਮੁਦਰਾ ਲੋਨ ਲੈਣਾ ਚਾਹੁੰਦੇ ਹੋ, ਤਾਂ ਇਸਦੇ ਲਈ ਕੋਈ ਵਾਧੂ ਫੀਸ (ਕਾਨੂੰਨੀ ਬੀਮਾ ਚਾਰਜ) ਦੇਣ ਦੀ ਜ਼ਰੂਰਤ ਨਹੀਂ ਹੈ। ਅਜਿਹੇ ਜਾਅਲੀ ਸੰਦੇਸ਼ਾਂ ਤੋਂ ਸਾਵਧਾਨ ਰਹੋ ਅਤੇ ਸਹੀ ਜਾਣਕਾਰੀ ਲਈ ਹਮੇਸ਼ਾ ਬੈਂਕ ਜਾਂ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਭਰੋਸਾ ਕਰੋ।
ਆਵਾਰਾ ਕੁੱਤਿਆਂ ਦੇ ਵੱਢਣ 'ਤੇ ਸਰਕਾਰ ਦੇਵੇਗੀ 5 ਲੱਖ ਰੁਪਏ ਦਾ ਮੁਆਵਜ਼ਾ! ਨਿਯਮ ਤੇ ਸ਼ਰਤਾਂ ਲਾਗੂ
NEXT STORY