ਨਵੀਂ ਦਿੱਲੀ— ਸਿਗਨੇਚਰ ਬਰਿੱਜ 'ਤੇ ਤਾਰ ਟੁੱਟਣ ਨਾਲ ਬੁੱਧਵਾਰ ਦੀ ਰਾਤ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਤਾਰ ਟੁੱਟ ਕੇ ਸਿੱਧਾ ਨੌਜਵਾਨ ਦੇ ਉੱਪਰ ਡਿੱਗੀ, ਜਿਸ ਨਾਲ ਉਹ ਉੱਛਲ ਕੇ ਡਿਵਾਈਡਰ 'ਤੇ ਜਾ ਡਿੱਗਾ। ਬਾਈਕ ਸਵਾਰ ਪ੍ਰਣਬ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਰ ਲੱਗਣ ਨਾਲ ਉਸ ਦੇ ਸਰੀਰ 'ਚ 2 ਛੇਕ ਹੋ ਗਏ ਅਤੇ ਕਈ ਹੱਡੀਆਂ ਵੀ ਟੁੱਟ ਗਈਆਂ। ਪੁਲਸ ਨੇ ਲਾਪਰਵਾਹੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਣਬ ਮਿਸ਼ਰਾ (25) ਪਰਿਵਾਰ ਨਾਲ ਸੋਨੀਆ ਵਿਹਾਰ 'ਚ ਰਹਿੰਦਾ ਸੀ। ਉਹ ਪੀਰਾਗੜ੍ਹੀ 'ਚ ਇਨਵਰਟਰ ਬਣਾਉਣ ਦੀ ਕੰਪਨੀ 'ਚ ਕੰਮ ਕਰਦਾ ਸੀ। ਰਾਤ 11.10 ਵਜੇ ਉਹ ਬਾਈਕ 'ਤੇ ਘਰ ਆ ਰਿਹਾ ਸੀ। ਇਸ ਦੌਰਾਨ ਉਸ ਨੇ ਪਰਿਵਾਰ ਵਾਲਿਆਂ ਨੂੰ ਵਜੀਰਾਬਾਦ ਤੋਂ ਫੋਨ ਕਰ ਕੇ 20 ਮਿੰਟ 'ਚ ਘਰ ਪਹੁੰਚਣ ਅਤੇ ਖਾਣਾ ਤਿਆਰ ਰੱਖਣ ਲਈ ਕਿਹਾ। ਪ੍ਰਣਬ ਦੇ ਦੇਰ ਰਾਤ ਤੱਕ ਘਰ ਨਾ ਪਹੁੰਚਣ 'ਤੇ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਪਰ ਗੱਲ ਨਹੀਂ ਹੋ ਸਕੀ।
ਦੂਜੇ ਪਾਸੇ ਰਾਹਗੀਰਾਂ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਬਾਈਕ ਦੇ ਕਾਗਜ਼ ਦੇ ਆਧਾਰ 'ਤੇ ਪ੍ਰਣਬ ਦੇ ਇਕ ਦੋਸਤ ਨੂੰ ਫੋਨ ਕੀਤਾ। ਦੋਸਤ ਦੇ ਸੂਚਨਾ ਦੇਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪੁੱਜੇ, ਜਿੱਥੇ ਪ੍ਰਣਬ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਕੋਲ ਹੀ ਟੁੱਟੀ ਹੋਈ ਤਾਰ ਪਈ ਸੀ। ਪੁਲ 'ਤੇ ਨਿਰਮਾਣ ਕੰਮ ਹੁਣ ਵੀ ਜਾਰੀ ਹੈ। ਫਿਲਹਾਲ ਉਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਿਗਨੇਚਰ ਬਰਿੱਜ ਦਾ ਮੁੱਖ ਤਾਰ ਟੁੱਟਿਆ ਹੈ ਜਾਂ ਨਿਰਮਾਣ ਅਧੀਨ ਸਾਈਟ ਦਾ ਤਾਰ।
ਪੱਛਮੀ ਬੰਗਾਲ : ਚੋਣ ਡਿਊਟੀ ਤੋਂ ਨੋਡਲ ਅਧਿਕਾਰੀ ਅਰਨਬ ਰਾਏ ਲਾਪਤਾ
NEXT STORY