ਨੈਸ਼ਨਲ ਡੈਸਕ : ਹਾਲ ਹੀ ਵਿਚ ਕੋਰੋਨਾ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਕਈਆਂ ਦੇ ਹੋਸ਼ ਉੱਡਾ ਕੇ ਰੱਖ ਦਿੱਤੇ ਹਨ। ਇਸ ਰਿਪੋਰਟ ਵਿਚ ਖਾਸ ਤੌਰ 'ਤੇ ਇਸ ਸੂਬੇ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੇ ਪੂਰੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਦਰਅਸਲ, ਪਿਛਲੇ ਕੁਝ ਸਮੇਂ ਵਿੱਚ ਇਹ ਸੂਬਾ ਏਡਜ਼ ਵਰਗੀਆਂ ਖ਼ਤਰਨਾਕ ਬਿਮਾਰੀਆਂ ਦਾ ਹਾਟਸਪੋਟ ਬਣ ਗਿਆ ਹੈ।
ਇਸ ਥਾਂ ਮਿਲੇ ਸਭ ਤੋਂ ਵਧੇਰੇ ਮਾਮਲੇ
ਤਾਜ਼ਾ ਰਿਪੋਰਟ ਅਨੁਸਾਰ ਬਿਹਾਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਏਡਜ਼ ਪੀੜਤ ਮਰੀਜ਼ ਹਨ। ਇਨ੍ਹਾਂ ਦੀ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ। ਕਈ ਲੋਕ ਏਡਜ਼ ਦਾ ਟੈਸਟ ਵੀ ਨਹੀਂ ਕਰਵਾਉਂਦੇ। ਇਸ ਕਾਰਨ ਸੰਕਰਮਿਤ ਲੋਕਾਂ ਦੀ ਸਹੀ ਗਿਣਤੀ ਦਾ ਖੁਲਾਸਾ ਨਹੀਂ ਹੋਇਆ ਹੈ। ਇਕੱਲੇ ਰਾਜ ਦੀ ਰਾਜਧਾਨੀ ਪਟਨਾ ਵਿੱਚ ਇੱਕ ਹਜ਼ਾਰ 800 ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਹਨ। ਇਹ ਅੰਕੜਾ 2023 ਤੋਂ 2024 ਦਰਮਿਆਨ ਹੈ। ਇਸ ਤੋਂ ਬਾਅਦ ਸਰਨ ਅਤੇ ਦਰਭੰਗਾ ਆਉਂਦਾ ਹੈ।
ਪ੍ਰਸ਼ਾਸਨ ਦੀ ਉੱਡੀ ਨੀਂਦ
ਸੂਬੇ ਵਿੱਚ ਏਡਜ਼ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਕਰਮਿਤ ਲੋਕਾਂ ਦੀ ਗਿਣਤੀ ਵਧਣ ਦਾ ਕਾਰਨ ਲੋਕਾਂ ਵਿੱਚ ਜਾਣਕਾਰੀ ਦੀ ਕਮੀ ਹੈ। ਅੱਜ ਵੀ ਸੂਬੇ ਦੇ ਜ਼ਿਆਦਾਤਰ ਮਰਦ ਅਸੁਰੱਖਿਅਤ ਸੈਕਸ ਕਰਨ ਤੋਂ ਝਿਜਕਦੇ ਨਹੀਂ ਹਨ। ਇਸ ਕਾਰਨ ਉਹ ਇਸ ਜਾਨਲੇਵਾ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਸੰਕਰਮਿਤ ਲੋਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਬੇਗੂਸਰਾਏ ਤੋਂ ਲੈ ਕੇ ਸਮਸਤੀਪੁਰ ਅਤੇ ਸੀਤਾਮੜੀ ਤੱਕ ਸਥਿਤੀ ਚਿੰਤਾਜਨਕ ਹੈ।
ਹਾਓ ਓ ਰੱਬਾ..., Airport 'ਤੇ ਚੈਕਿੰਗ ਦੌਰਾਨ ਕੋਰੀਅਰ 'ਚੋਂ ਮਿਲਿਆ ਭਰੂਣ, ਫੈਲੀ ਸਨਸਨੀ
NEXT STORY