ਨਵੀਂ ਦਿੱਲੀ (ਇੰਟ.)-ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ. ਐੱਚ. ਓ.) ਨੇ ਕਿਹਾ ਹੈ ਕਿ ਬਜ਼ੁਰਗਾਂ ਵਾਂਗ ਨੌਜਵਾਨਾਂ ਨੂੰ ਵੀ ਕੋਰੋਨਾ ਵਾਇਰਸ ਤੋਂ ਪੂਰਾ ਖਤਰਾ ਹੈ। ਸ਼ਨੀਵਾਰ ਜਾਰੀ ਇਕ ਸੰਦੇਸ਼ 'ਚ ਡਬਲਯੂ. ਐੱਚ. ਓ. ਨੇ ਨੌਜਵਾਨਾਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਭੁਲੇਖੇ 'ਚ ਨਾ ਰਹਿਣ। ਕਈ ਨੌਜਵਾਨਾਂ ਨੂੰ ਵੀ ਇਸ ਜਾਨਲੇਵਾ ਬੀਮਾਰੀ ਨੇ ਆਪਣੀ ਲਪੇਟ 'ਚ ਲਿਆ ਹੈ।
ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਅਸੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਕੋਰੋਨਾ ਕਾਰਣ ਪੀੜਤ ਲੋਕਾਂ ਦਾ ਡਾਟਾ ਲੈ ਰਹੇ ਹਾਂ। ਹੁਣ ਤੱਕ ਜੋ ਰਿਪੋਰਟਾਂ ਮਿਲੀਆਂ ਹਨ, ਉਨ੍ਹਾਂ ਮੁਤਾਬਕ 50 ਸਾਲ ਤੋਂ ਘੱਟ ਉਮਰ ਦੇ ਲੋਕ ਵੀ ਵੱਡੀ ਗਿਣਤੀ 'ਚ ਹਸਪਤਾਲਾਂ 'ਚ ਦਾਖਲ ਹੋ ਰਹੇ ਹਨ। ਦੁਨੀਆ 'ਚ 15 ਲੱਖ ਟੈਸਟ ਲੈਬਾਰਟਰੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਸਰੀਰਕ ਪੱਖੋਂ ਕਮਜ਼ੋਰ ਹਨ, ਉਨ੍ਹਾਂ ਨੂੰ ਵੀ ਇਸ ਬੀਮਾਰੀ ਦੇ ਸ਼ਿਕਾਰ ਹੋਣ ਦਾ ਡਰ ਹੈ। ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਹੁਣ ਤਕ ਕੋਰੋਨਾਵਾਇਰਸ ਕਾਰਣ 11 ਹਜ਼ਾਰ ਤੋਂ ਵੇਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 2 ਲੱਖ 87 ਹਜ਼ਾਰ ਪ੍ਰਭਾਵਿਤ ਹਨ।
WHO ਦੇ ਮੁੱਖ ਅਧਿਕਾਰੀ ਨੇ ਅੰਕੜਿਆਂ ਦੇ ਬਾਰੇ 'ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨੌਜਵਾਨ ਬਹੁਤ ਜ਼ਿਆਦਾ ਲਾਪਰਵਾਹ ਹੋ ਰਹੇ ਹਨ ਕਿਉਂਕਿ ਉਹ ਇਹ ਮੰਨ ਚੁੱਕੇ ਹਨ ਕਿ ਕੋਰੋਨਾਵਾਇਰਸ ਬਜ਼ੁਰਗਾਂ ਨੂੰ ਹੋਣ ਵਾਲੀ ਬੀਮਾਰੀ ਹੈ। ਲਗਾਤਾਰ ਦਿੱਤੀ ਜਾ ਰਹੀ ਹੈਲਥ ਵਾਰਨਿੰਗਸ ਦੇ ਬਾਵਜੂਦ ਉਹ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਨਹੀਂ ਰੱਖ ਪਾ ਰਹੇ ਹਨ। ਇਨ੍ਹਾਂ ਕੁਝ ਕਾਰਣ ਕਾਰਨ ਬੀਮਾਰੀ ਚੀਨ ਤੋਂ ਹੁੰਦੀ ਹੋਈ ਹੁਣ ਯੂਰੋਪ ਦੇ ਕੇਂਦਰ 'ਚ ਹੈ ਅਤੇ ਦੁਨੀਆਭਰ 'ਦੇ ਲਗਭਗ ਸਾਰੇ ਦੇਸ਼ਾਂ 'ਚ ਫੈਲਦੀ ਜਾ ਰਹੀ ਹੈ।
ਯੂਰੋਪੀਅਨ ਦੇਸ਼ ਇਟਲੀ 'ਚ ਹੁਣ ਤਕ ਮੌਤ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜੋ 4 ਹਜ਼ਾਰ ਪਾਰ ਕਰ ਚੁੱਕੇ ਹਨ। ਸ਼ੁੱਕਰਵਾਰ 20 ਮਾਰਚ ਨੂੰ ਇਕ ਹੀ ਦਿਨ ਇਟਲੀ 'ਚ 627 ਲੋਕਾਂ ਦੀ ਮੌਤ ਹੋ ਗਈ ਸੀ।
ਕੋਵਿਡ-19 : ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ, PM ਮੋਦੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
NEXT STORY