ਮੁਜੱਫਰਨਗਰ—ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਜ਼ਿਲੇ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਦੇ ਨਾਲ ਭੱਜਣ ਵਾਲੇ ਇਕ ਲੜਕੇ ਦੇ 45 ਸਾਲਾ ਪਿਤਾ ਦੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਮਾਰਕੁੱਟ ਕੇ ਹੱਤਿਆ ਕਰ ਦਿੱਤੀ।
ਸੀਨੀਅਰ ਪੁਲਸ ਸੁਪਰਡੈਂਟ (ਐਸ.ਐਸ.ਪੀ.) ਅਨੰਤ ਦੇਵ ਨੇ ਦੱਸਿਆ ਕਿ ਜ਼ਿਲੇ ਦੇ ਰਸੂਲ ਪਿੰਡ 'ਚ ਸ਼ਕੀਰ ਨੂੰ ਅਗਵਾ ਕਰ ਲਿਆ ਗਿਆ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ। ਦੋਸ਼ੀਆਂ ਨੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਅਤੇ ਬਾਅਦ 'ਚ ਇਹ ਲਾਸ਼ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਸ਼ਕੀਰ ਦੇ ਪੁੱਤਰ ਦਾ ਰਿਯਾਸਤ ਨਾਂ ਦੇ ਸ਼ਖਸ ਦੀ ਧੀ ਨਾਲ ਪ੍ਰੇਮ ਸੰਬੰਧ ਸੀ ਅਤੇ 3 ਜੁਲਾਈ ਨੂੰ ਉਹ ਉਸ ਦੇ ਨਾਲ ਭੱਜ ਗਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਲੜਕੀ ਦੇ ਪਿਤਾ ਸਮੇਤ 6 ਲੋਕਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਅਤੇ 364 ਦੇ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ 'ਚ ਸਾਵਧਾਨੀ ਦੇ ਤੌਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਨਾਬਾਲਿਗ ਭਰਾ-ਭੈਣ ਨੂੰ ਹੋਇਆ ਪਿਆਰ, ਸਮਝਾਉਣ ਦੀ ਕੀਤੀ ਕੋਸ਼ਿਸ਼, ਨਹੀਂ ਮੰਨੇ ਤਾਂ ਹੋਈ ਕੁੱਟਮਾਰ
NEXT STORY