ਰਾਏਸੇਨ- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਇਕ ਜੀਪ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਬਰੇਲੀ ਤੋਂ ਰਾਮਨੌਮੀ 'ਤੇ ਰਾਮ ਮੰਦਰ ਤੋਂ ਦਰਸ਼ਨ ਕਰ ਕੇ ਪਰਤ ਰਹੇ ਤਿੰਨੋਂ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਜੀਪ ਨੇ ਟੱਕਰ ਮਾਰ ਦਿੱਤੀ।
ਹਾਦਸੇ 'ਚ ਇਕ ਨੌਜਵਾਨ ਸ਼ਰਵਨ ਮੀਣਾ ਦੀ ਐਤਵਾਰ ਨੂੰ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਰੂਪ ਨਾਲ ਜ਼ਖਮੀ ਅਨਿਕੇਤ ਅਤੇ ਰੋਹਿਤ ਮੀਣਾ ਨੇ ਸੋਮਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਦੇ ਵਿਰੋਧ 'ਚ ਪਰਿਵਾਰ ਵਾਲਿਆਂ ਨੇ ਨਕਤਰਾ 'ਚ ਚੱਕਾ ਜਾਮ ਕਰ ਦਿੱਤਾ। ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IMD ਦਾ ਅਲਰਟ! ਭਲਕੇ ਤੋਂ 5 ਦਿਨ ਤੱਕ ਪਵੇਗਾ ਮੀਂਹ
NEXT STORY