ਕਲਿਆਣ— ਅੰਬਰਨਾਥ-ਟਿਟਵਾਲਾ ਰੋਡ 'ਤੇ ਸੋਮਵਾਰ ਨੂੰ ਇਕ ਲੁਟੇਰੇ ਨੇ ਇਕ 26 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਪ੍ਰੇਮਿਕਾ ਦਾ ਰੇਪ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇ ਕੇ ਦੋਸ਼ੀ ਪੀੜਤਾ ਦਾ ਸਾਮਾਨ ਲੈ ਕੇ ਫਰਾਰ ਹੋ ਗਿਆ। ਪੁਲਸ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਗਣੇਸ਼ ਦਿਨਕਰ ਅਤੇ ਉਸ ਦੀ ਪ੍ਰੇਮਿਕਾ ਮੋਟਰਸਾਈਕਲ 'ਤੇ ਘੁੰਮ ਰਹੇ ਸਨ। ਰਸਤੇ 'ਚ ਉਹ ਰੁਕੇ ਤਾਂ ਇਕ ਵਿਅਕਤੀ ਉਨ੍ਹਾਂ ਕੋਲ ਪੁੱਜਿਆ ਅਤੇ ਬੰਦੂਕ ਦਿਖਾ ਕੇ ਕੈਸ਼ ਅਤੇ ਫੋਨ ਮੰਗਣ ਲੱਗਾ। ਲੜਕੀ ਨੇ ਦੱਸਿਆ ਕਿ ਦਿਨਕਰ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਸ 'ਤੇ ਗੋਲੀਆਂ ਚੱਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਲੜਕੀ ਦਾ ਰੇਪ ਕਰ ਕੇ ਸਾਮਾਨ ਨਾਲ ਲੈ ਕੇ ਫਰਾਰ ਹੋ ਗਿਆ।
ਲੜਕੀ ਕਿਸੇ ਤਰ੍ਹਾਂ ਟਿਟਵਾਲਾ ਪੁਲਸ ਸਟੇਸ਼ਨ ਪੁੱਜੀ ਅਤੇ ਸਾਰੀ ਗੱਲ ਦੱਸੀ। ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਠਾਣੇ ਪੁਲਸ ਨੇ 5 ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਦਿਨਕਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਵਾਦੀ 'ਚ ਭੜਕੀ ਹਿੰਸਾ; ਪਥਰਾਅ, ਲਾਠੀਚਾਰਜ
NEXT STORY