ਜੈਪੁਰ (ਏਜੰਸੀ)- ਨਿਰਜਲਾ ਏਕਾਦਸ਼ੀ ਦੇ ਪਵਿੱਤਰ ਦਿਨ ਮੌਕੇ ਜੈਪੁਰ ਦੇ ਮਾਨਸਰੋਵਰ ਖੇਤਰ ਵਿੱਚ ਸੜਕਾਂ 'ਤੇ ਖੁੱਲ੍ਹੇਆਮ ਸ਼ਰਾਬ ਵੰਡਣ ਦੇ ਦੋਸ਼ ਵਿਚ ਇੱਕ ਯੂਟਿਊਬਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ।
ਇਹ ਵੀ ਪੜ੍ਹੋ: ਨਿੱਜੀ ਚੈਨਲ ਵਲੋਂ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਰਿਲੀਜ਼, ਪਰਿਵਾਰ ਨੇ ਕੀਤਾ ਸੀ ਸਖ਼ਤ ਵਿਰੋਧ
ਪੁਲਸ ਅਨੁਸਾਰ, ਯੂਟਿਊਬਰ ਲੱਪੂ ਸਚਿਨ ਉਰਫ ਸਚਿਨ ਸਿੰਘ ਆਪਣੇ 6 ਦੋਸਤਾਂ ਦੇ ਨਾਲ ਇੱਕ ਸਕਾਰਪਿਓ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਆਏ ਅਤੇ ਆਟੋ ਰਿਕਸ਼ਾ ਚਾਲਕਾਂ, ਯਾਤਰੀਆਂ ਅਤੇ ਰਾਹਗੀਰਾਂ ਨੂੰ ਸ਼ਰਾਬ ਵੰਡਣ ਲੱਗ ਪਏ। ਇਹ ਵੀਡੀਓ ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕੀਤੀ ਗਈ।
ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਬੋਲੀ ਹਿਨਾ ਖਾਨ, "ਭਾਰਤ ਹਰ ਖੇਤਰ 'ਚ ਪਹਿਲਾਂ ਨਾਲੋਂ ਬਿਹਤਰ ਹੈ"
ਜਦੋਂ ਇਹ ਵੀਡੀਓ ਵਾਇਰਲ ਹੋਈ, ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਉਣ ਵਾਲਾ ਮੰਨਿਆ ਗਿਆ। ਮਾਨਸਰੋਵਰ ਥਾਣਾ ਇੰਚਾਰਜ ਲਖਨ ਸਿੰਘ ਖਟਾਨਾ ਅਤੇ ਸਾਈਬਰ ਸੈਲ ਦੀ ਟੀਮ ਨੇ ਕਾਰ ਦੀ ਨੰਬਰ ਪਲੇਟ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੱਖਣੀ ਜਿਲ੍ਹਾ ਉਪ ਕਮਿਸ਼ਨਰ ਪੁਲਸ ਦਿਗੰਤ ਆਨੰਦ ਨੇ ਦੱਸਿਆ ਕਿ “ਯੂਟਿਊਬ 'ਤੇ ਵਾਇਰਲ ਹੋਈ ਵੀਡੀਓ ਵਿੱਚ ਦਿਖਾਇਆ ਗਿਆ ਕਿ ਨਿਰਜਲਾ ਏਕਾਦਸ਼ੀ ਦੇ ਦਿਨ ਕੁਝ ਨੌਜਵਾਨ ਜੈਪੁਰ ਦੀਆਂ ਸੜਕਾਂ 'ਤੇ ਸ਼ਰਾਬ ਵੰਡ ਰਹੇ ਸਨ। ਇਸ ਕਾਰਵਾਈ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਕਾਰਨ ਸਖਤ ਕਦਮ ਚੁੱਕੇ ਗਏ।”
ਇਹ ਵੀ ਪੜ੍ਹੋ: ਪਤਨੀ ਨੇ ਚਿਕਨ ਦੀ ਥਾਂ ਬਣਾ ਲਿਆ ਮਟਨ, ਗੁੱਸੇ 'ਚ ਪਤੀ ਨੇ ਮਾਰ'ਤੀ ਘਰਵਾਲੀ, ਧੀ ਨੂੰ ਵੀ...
ਗ੍ਰਿਫ਼ਤਾਰੀ ਤੋਂ ਬਾਅਦ, ਸਚਿਨ ਅਤੇ ਉਸਦੇ ਸਾਥੀਆਂ ਨੇ ਮਾਫੀ ਮੰਗੀ ਅਤੇ ਕਿਹਾ ਕਿ ਉਹਨਾਂ ਦਾ ਉਦੇਸ਼ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਸਗੋਂ ਉਨ੍ਹਾਂ ਦ ਮਕਸਦ ਸਿਰਫ਼ ਸੋਸ਼ਲ ਮੀਡੀਆ ਉੱਤੇ ਫਾਲੋਅਰ ਵਧਾਉਣਾ ਸੀ। ਸਚਿਨ ਸਿੰਘ ਦਾ ਇੰਸਟਾਗ੍ਰਾਮ ਉੱਤੇ “ਲੱਪੂ ਸਚਿਨ” ਨਾਂ ਨਾਲ ਅਕਾਊਂਟ ਹੈ, ਜਿਸ ਦੇ 1.9 ਮਿਲੀਅਨ ਫਾਲੋਅਰ ਹਨ, ਜਦਕਿ ਉਸਦੇ ਯੂਟਿਊਬ ਚੈਨਲ ਦੇ 6.99 ਲੱਖ ਸਬਸਕ੍ਰਾਈਬਰ ਹਨ। ਉਹ ਫੇਸਬੁੱਕ ਉੱਤੇ ਵੀ ਐਕਟਿਵ ਹੈ। ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮ ਕਰੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜੇ ਤੁਸੀਂ ਵੀ ਰੱਖਦੇ ਹੋ ਫੋਨ ਦੇ ਕਵਰ 'ਚ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਖ਼ਤਰੇ 'ਚ ਪੈ ਸਕਦੀ ਹੈ ਤੁਹਾਡੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਭਾਂਸ਼ੂ ਸ਼ੁਕਲਾ ਦਾ ਪੁਲਾੜ ਮਿਸ਼ਨ ਮੁੜ ਟਲਿਆ, LOx ਲੀਕ ਕਾਰਨ Axiom-4 Mission 'ਤੇ ਲੱਗੀ ਬ੍ਰੇਕ
NEXT STORY