ਲੱਦਾਖ— ਖੋਜਕਾਰ ਅਤੇ ਵਿੱਦਿਅਕ ਮਾਹਰ ਸੋਨਮ ਵਾਂਗਚੁਕ ਇਨ੍ਹੀਂ ਦਿਨੀਂ ਇਕ ਨਵੇਂ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਵਾਂਗਚੁਕ ਜੰਮੂ-ਕਸ਼ਮੀਰ ਨੂੰ ਲੱਦਾਖ ਨਾਲ ਜੋੜਨ ਵਾਲੇ ਸ਼੍ਰੀਨਗਰ-ਲੇਹ ਹਾਈਵੇਅ ’ਤੇ ਜ਼ੋਜੀਲਾ ’ਚ ਬਰਫ਼ ਦੀ ਸੁਰੰਗ ਬਣਾਉਣ ’ਤੇ ਵਿਚਾਰ ਕਰ ਰਹੇ ਹਨ।
ਦਰਅਸਲ ਵਾਂਗਚੁਕ ਇਹ ਸੁਰੰਗ ਇਸ ਲਈ ਬਣਾਉਣਾ ਚਾਹੁੰਦੇ ਹਨ, ਤਾਂ ਕਿ ਸਾਲ ਦੇ ਹਰ ਮਹੀਨੇ ਇਸ ਰੂਟ ’ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੇ। ਦੱਸਣਯੋਗ ਹੈ ਕਿ ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਥ੍ਰੀ ਇਡੀਅਟਸ’ ਵਿਚ ਫੁੰਗਸੁਕ ਵਾਂਗਡੂ ਦਾ ਕਿਰਦਾਰ ਵਾਂਗਚੁਕ ’ਤੇ ਹੀ ਆਧਾਰਿਤ ਹੈ। ਵਾਂਗਚੁਕ ਨੇ ਕਈ ਵਾਤਾਵਰਣ ਅਨੁਕੂਲ ਖੋਜ ਕੀਤੇ ਹਨ।
ਸੋਨਮ ਵਾਂਗਚੁਕ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਸ ਬਾਬਤ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਇਸ ਵਿਚ ਉਹ ਦੱਸ ਰਹੇ ਹਨ ਕਿ ਕਿਵੇਂ ਵੱਖ-ਵੱਖ ਮਾਡਲਸ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸੁਰੰਗ ਕਰੀਬ 14 ਕਿਲੋਮੀਟਰ ਲੰਬੀ ਹੋਵੇਗੀ, ਹਾਲਾਂਕਿ ਇਸ ਦੇ ਬਣਨ ਤੋਂ ਬਾਅਦ ਵੀ ਬਰਫ਼ ਨੂੰ ਲੈ ਕੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਵਾਂਗਚੁਕ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਫ਼ਸਰਾਂ ਨਾਲ ਗੱਲ ਕੀਤੀ ਹੈ। ਸੋਨਮ ਵਾਂਗਚੁਕ ਨੇ ਕਿਹਾ ਕਿ ਜੇਕਰ ਹਾਈਵੇਅ ਦੇ ਉੱਪਰ ਕਿਸੇ ਤਰ੍ਹਾਂ ਨਾਲ 4 ਇੰਚ ਮੋਟੀ ਬਰਫ਼ ਨੂੰ ਜਮਾਉਣ ’ਚ ਸਫ਼ਲਤਾ ਮਿਲ ਜਾਵੇ ਤਾਂ ਬਰਫ਼ ਦੀ ਸਤ੍ਹਾ ਆਪਣੇ ਆਪ ਮੋਟੀ ਹੁੰਦੀ ਜਾਵੇਗੀ।
ਵਾਂਗਚੁਕ ਨੇ ਸੌਰ ਊਰਜਾ ਤੋਂ ਗਰਮ ਰਹਿਣ ਵਾਲਾ ਵਾਤਾਵਰਣ ਅਨੁਕੂਲ ਟੈਂਟ ਵਿਕਸਿਤ ਕੀਤੇ ਹਨ, ਜਿਸ ਦਾ ਇਸਤੇਮਾਲ ਫ਼ੌਜ ਦੇ ਜਵਾਨ ਲੱਦਾਖ ਦੇ ਸਿਆਚਿਨ ਅਤੇ ਗਲਵਾਨ ਘਾਟੀ ਵਰਗੇ ਠੰਡੇ ਇਲਾਕਿਆਂ ਵਿਚ ਕਰ ਸਕਦੇ ਹਨ।
ਵਾਂਗਚੁਕ ਨੇ ਦੱਸਿਆ ਕਿ ਇਹ ਟੈਂਟ ਦਿਨ ਵਿਚ ਸੌਰ ਊਰਜਾ ਨੂੰ ਜਮਾ ਕਰ ਲੈਂਦੇ ਹਨ ਅਤੇ ਰਾਤ ਨੂੰ ਫ਼ੌਜੀਆਂ ਲਈ ਸੌਂਣ ਦੇ ਗਰਮ ਚੈਂਬਰ ਵਾਂਗ ਕੰਮ ਕਰਦੇ ਹਨ। ਇਸ ਵਿਚ ਜੈਵਿਕ ਬਾਲਣ ਦਾ ਇਸਤੇਮਾਲ ਨਹੀਂ ਹੁੰਦਾ। ਇਸ ਫ਼ੌਜੀ ਟੈਂਟ ਵਿਚ ਸੌਂਣ ਦੇ ਚੈਂਬਰ ਦਾ ਤਾਪਮਾਨ ਗਰਮੀ ਰੋਧਕ ਪਰਤ ਦੀ ਗਿਣਤੀ ਨੂੰ ਘੱਟ ਜਾਂ ਜ਼ਿਆਦਾ ਕਰ ਕੇ ਵਧਾਇਆ ਜਾ ਘਟਾਇਆ ਜਾ ਸਕਦਾ ਹੈ। ਟੈਂਟ ਦਾ ਕੋਈ ਵੀ ਹਿੱਸਾ 30 ਕਿਲੋਗ੍ਰਾਮ ਤੋਂ ਵੱਧ ਨਹੀਂ ਹੈ। ਇਸ ਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ।
ਚੰਦਰਬਾਬੂ ਨਾਇਡੂ ਦਾ ਡਰਾਮਾ, ਪੁਲਸ ਤੋਂ ਨਾਰਾਜ਼ ਹੋ ਕੇ ਹਵਾਈ ਅੱਡੇ ਦੇ ਬਾਹਰ ਧਰਨੇ 'ਤੇ ਬੈਠੇ
NEXT STORY