ਨਵੀਂ ਦਿੱਲੀ, (ਅਨਸ.)- ਕਾਂਗਰਸ ਦੇ ਆਗੂ ਸੈਮ ਪਿਤ੍ਰੋਦਾ ਨੇ ਇਕ ਵਾਰ ਫਿਰ ਵਾਦ -ਵਿਵਾਦ ਵਾਲਾ ਬਿਆਨ ਦਿੱਤਾ ਹੈ। ਸ਼ੁੱਕਰਵਾਰ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਾਕਿਸਤਾਨ ਗਿਆ ਸੀ। ਮੈਨੂੰ ਉੱਥੇ ਘਰ ਵਰਗਾ ਮਹਿਸੂਸ ਹੋਇਆ।
ਉਨ੍ਹਾਂ ਨੇਪਾਲ ਤੋਂ ਬੰਗਲਾਦੇਸ਼ ਤੱਕ ਦੇ ਦੇਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਂ ਬੰਗਲਾਦੇਸ਼ ਗਿਆ ਸੀ, ਮੈਂ ਨੇਪਾਲ ਗਿਆ ਸੀ। ਉੱਥੇ ਵੀ ਮੈਨੂੰ ਘਰ ਵਰਗਾ ਮਹਿਸੂਸ ਹੋਇਆ। ਮੈਨੂੰ ਅਜਿਹਾ ਨਹੀਂ ਲੱੰਗਾ ਕਿ ਮੈਂ ਵਿਦੇਸ਼ੀ ਧਰਤੀ ’ਤੇ ਹਾਂ। ਉਥੋਂ ਦੇ ਲੋਕ ਮੈਨੂੰ ਆਪਣੇ ਵਰਗੇ ਵਿਖਾਈ ਦਿੱਤੇ। ਉਹ ਮੇਰੇ ਵਾਂਗ ਬੋਲਦੇ ਹਨ, ਉਨ੍ਹਾਂ ਨੂੰ ਸਾਡੇ ਗਾਣੇ ਪਸੰਦ ਹਨ। ਅਸੀਂ ਸਾਰੇ ਇੱਕੋ ਜਿਹਾ ਭੋਜਨ ਖਾਂਦੇ ਹਾਂ। ਸਾਨੂੰ ਉਨ੍ਹਾਂ ਨਾਲ ਸ਼ਾਂਤੀ ਤੇ ਸਦਭਾਵਨਾ ਨਾਲ ਰਹਿਣਾ ਸਿੱਖਣਾ ਚਾਹੀਦਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣੇ ਗੁਆਂਢੀਆਂ ਨਾਲ ਗੱਲਬਾਤ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਪਾਕਿਸਤਾਨ ਸਮੇਤ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਨਾਲ ਸ਼ੁਰੂ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਵੱਲੋਂ ਜੈੱਨ-ਜ਼ੀ ਨੂੰ ਕੀਤੀ ਗਈ ਅਪੀਲ ਦਾ ਜਵਾਬ ਦਿੰਦੇ ਹੋਏ ਪਿਤ੍ਰੋਦਾ ਨੇ ਕਿਹਾ ਕਿ ਮੈਂ ਦੇਸ਼ ਦੇ ਨੌਜਵਾਨਾਂ ਨੂੰ ਰਾਹੁਲ ਗਾਂਧੀ ਨਾਲ ਖੜ੍ਹੇ ਹੋਣ ਦੀ ਬੇਨਤੀ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੀ ਆਵਾਜ਼ ਨਾਲ ਅਾਪਣੀ ਆਵਾਜ਼ ਜੋੜੋ। ਰਾਹੁਲ ਨੇ ਜੈੱਨ-ਜ਼ੀ ਨੂੰ ਦੇਸ਼ ਦੇ ਲੋਕਰਾਜ ਦੀ ਰੱਖਿਆ ਲਈ ਅੱਗੇ ਆਉਣ ਦੀ ਅਪੀਲ ਕੀਤੀ ਸੀ।
ਭਾਜਪਾ ਨੇ ਪਿਤ੍ਰੋਦਾ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਉਨ੍ਹਾਂ ’ਤੇ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਵੀ ਗੁਆਂਢੀ ਦੇਸ਼ ਲਈ ਆਪਣੇ ਅਟੁੱਟ ਪਿਆਰ ਕਾਰਨ ਪਾਕਿਸਤਾਨ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਨਜ਼ਦੀਕੀ ਅਤੇ ਕਾਂਗਰਸ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਸੈਮ ਪਿਤ੍ਰੋਦਾ ਕਹਿੰਦੇ ਹਨ ਕਿ ਉਹ ਪਾਕਿਸਤਾਨ ’ਚ ‘ਘਰ ਵਰਗਾ’ ਮਹਿਸੂਸ ਕਰਦੇ ਹਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ 26/11 ਤੋਂ ਬਾਅਦ ਵੀ ਉਸ ਸਮੇਂ ਦੀ ਸੱਤਾਧਾਰੀ ਯੂ. ਪੀ. ਏ. (ਕਾਂਗਰਸ ਦੀ ਅਗਵਾਈ ਵਾਲੀ) ਨੇ ਪਾਕਿਸਤਾਨ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਭੰਡਾਰੀ ਨੇ ‘ਐਕਸ’ ’ਤੇ ਪੋਸਟ ਕੀਤਾ, ‘ਪਾਕਿਸਤਾਨ ਦਾ ਪਸੰਦ ਵਾਲਾ, ਕਾਂਗਰਸ ਦਾ ਚਹੇਤਾ’
ਇੰਡੀਗੋ ਦੇ ਜਹਾਜ਼ ’ਚ ਬੰਬ ਦੀ ਧਮਕੀ, ਚੇਨਈ ’ਚ ਐਮਰਜੈਂਸੀ ਲੈਂਡਿੰਗ
NEXT STORY