ਨਵੀਂ ਦਿੱਲੀ- ਚੋਣ ਮੈਦਾਨ ਵਿਚ ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੱਡਾ ਹੱਲਾ ਬੋਲਿਆ ਹੈ। ਸਰਹੱਦ 'ਤੇ ਪਾਕਿਸਤਾਨ ਦੀ ਗੋਲੀਬਾਰੀ ਅਤੇ ਚੀਨ ਦੀ ਘੁਸਪੈਠ ਨੂੰ ਲੈ ਕੇ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਵਾਲ ਕੀਤੇ ਹਨ। ਮਹਾਰਾਸ਼ਟਰ ਦੇ ਰਾਏਗੜ੍ਹ ਵਿਚ ਇਕ ਚੋਣ ਰੈਲੀ ਵਿਚ ਰਾਹੁਲ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਚੀਨ ਦੇ ਰਾਸ਼ਟਰਪਤੀ ਨਾਲ ਪੀਂਘ ਝੂਟ ਰਹੇ ਸਨ, ਉਸ ਵੇਲੇ ਚੀਨੀ ਫੌਜੀ ਲੱਦਾਖ ਵਿਚ ਭਾਰਤੀ ਸਰਹੱਦ ਵਿਚ ਘੁਸਪੈਠ ਕਰ ਰਹੇ ਸਨ। ਰਾਹੁਲ ਨੇ ਕਿਹਾ ਕਿ ਜੋ ਲੋਕ ਇਹ ਕਹਿੰਦੇ ਹਨ ਕਿ 60 ਸਾਲ ਵਿਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ, ਉਹ ਮਹਾਤਮਾ ਗਾਂਧੀ, ਪਟੇਲ ਅਤੇ ਜਵਾਹਰ ਲਾਲ ਨਹਿਰੂ ਦਾ ਨਿਰਾਦਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਕਹਿੰਦੇ ਹਨ ਕਿ 60 ਸਾਲ ਵਿਚ ਇੱਥੇ ਕੁਝ ਨਹੀਂ ਹੋਇਆ ਜਦ ਉਹ ਅਜਿਹਾ ਕਹਿੰਦੇ ਹਨ ਤਦ ਬਾਬਾ ਸਾਹਿਬ 'ਤੇ ਸਵਾਲ ਕਰਦੇ ਹਨ, ਨਹਿਰੂ ਜੀ 'ਤੇ ਅਤੇ ਪਟੇਲ ਜੀ 'ਤੇ ਸਵਾਲ ਕਰਦੇ ਹਨ। ਅਜਿਹਾ ਕਹਿ ਕੇ ਉਹ ਖੁਦ 'ਤੇ ਇਸ ਦੇਸ਼ ਦੀ ਜਨਤਾ 'ਤੇ ਸਵਾਲ ਕਰਦੇ ਹਨ। ਕਹਿੰਦੇ ਹਨ ਮਹਾਰਾਸ਼ਟਰ ਨੂੰ ਗੁਜਰਾਤ ਬਣਾਵਾਂਗੇ। ਮਹਾਰਾਸ਼ਟਰ ਗੁਜਰਾਤ ਤੋਂ ਪਹਿਲਾਂ ਹੀ ਅੱਗੇ ਹੈ। ਰਾਹੁਲ ਗਾਂਧੀ ਨੇ ਕਿਹਾ, ''ਮੋਦੀ ਬਾਰੇ ਸੱਚਾਈ ਹੈ ਕਿ ਉਨ੍ਹਾਂ ਦੀ ਮਾਰਕੀਟਿੰਗ ਚੰਗੀ ਹੈ। ਝਾੜੂ ਫੇਰਦੇ ਹਨ ਤਾਂ ਪੂਰੇ ਦੇਸ਼ ਨੂੰ ਸੁਣਦਾ ਹੈ ਪਰ ਜਦ ਚੀਨ ਦੇ ਫੌਜੀ ਘੁਸਪੈਠ ਕਰਦੇ ਹਨ ਤਾਂ ਹਰ ਪਾਸੇ ਸ਼ਾਂਤੀ ਹੁੰਦੀ ਹੈ। ''
ਵਿਧਾਨ ਸਭਾ ਚੋਣਾਂ ਵਿਚ ਅੱਜ ਪਹਿਲੀ ਵਾਰ ਪ੍ਰਚਾਰ ਲਈ ਮਹਾਰਾਸ਼ਟਰ ਪੁੱਜੇ ਰਾਹੁਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਕਨਹਲਕੇ ਵਿਚ ਸ਼ਿਵਸੈਨਾ ਨੂੰ ਹਰਾਉਣ ਅਤੇ ਕਾਂਗਰਸ ਪਾਰਟੀ ਨੂੰ ਹਰਾਉਣ। ਰਾਹੁਲ ਨੇ ਕਿਹਾ ਕਿ ਪ੍ਰਿਥਵੀ ਰਾਜ ਚੌਹਾਨ ਸਾਫ ਅਕਸ ਦੇ ਨਾਲ ਕੰਮ ਕਰਨ ਵਾਲੇ ਆਗੂ ਹਨ ਅਤੇ ਮਾਰਕੀਟਿੰਗ ਨਹੀਂ ਕਰਦੇ। ਆਪਣੀਆਂ ਪ੍ਰਾਪਤੀਆਂ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਟੈਕਸਟਾਈਲ ਅਤੇ ਇੰਡਸਟਰੀਅਲ ਪਾਲਿਸੀ ਲਿਆ ਰਹੇ ਹਨ। ਜਿਸ ਨਾਲ 15 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਦੀ ਗੱਲ 'ਤੇ ਰਾਹੁਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਵਿਕਾਸ ਹੁੰਦਾ ਹੈ, ਤਰੱਕੀ ਹੁੰਦੀ ਹੈ, ਉਸ ਵਿਚ ਤੁਸੀਂ ਸਾਰੇ ਰਲ ਕੇ ਕੰਮ ਕਰਦੇ ਹੋ, ਕੋਈ ਇਕ ਆਗੂ ਨਹੀਂ ਕਰਦਾ।
ਛਾਲ ਤਾਂ ਮਾਰੀ ਮਰਨ ਲਈ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ (ਦੇਖੋ ਤਸਵੀਰਾਂ)
NEXT STORY