ਅੰਬਾਲਾ- ਪਾਣੀ ਦੀ ਇਕ ਟੈਂਕੀ 'ਤੇ ਲਟਕੀ ਇਕ ਲੜਕੀ ਨੂੰ ਵੇਖ ਕੇ ਕੁਝ ਪੁਲਸ ਵਾਲੇ ਉਸ ਨੂੰ ਬਚਾਉਣ ਲਈ ਉਸ ਦੇ ਪਿੱਛੇ ਟੈਂਕੀ 'ਤੇ ਚੜ੍ਹਣ ਲਈ ਭੱਜੇ, ਉਦੋਂ ਤੱਕ ਲੜਕੀ ਨੇ ਛਲਾਂਗ ਲਗਾ ਦਿੱਤੀ। ਕੁਝ ਪੁਲਸ ਵਾਲੇ ਅਤੇ ਸਥਾਨਕ ਲੋਕ ਉਸ ਨੂੰ ਹੇਠੋਂ ਗੱਲਾਂ 'ਚ ਉਲਝਾ ਰਹੇ ਸਨ। ਇਸ ਦੇ ਬਾਵਜੂਦ ਲੜਕੀ ਖੁਦਕੁਸ਼ੀ ਕਰਨ 'ਤੇ ਉਤਾਰੂ ਸੀ। ਜਦੋਂ ਤੱਕ ਪੁਲਸ ਵਾਲੇ ਟੈਂਕੀ ਦੀ ਛੱਤ ਤੱਕ ਪਹੁੰਚਦੇ ਲੜਕੀ ਨੇ ਛਲਾਂਗ ਲਗਾ ਦਿੱਤੀ। ਲੜਕੀ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਦੇਖ ਹੇਠਾਂ ਪੁਲਸ ਵਾਲਿਆਂ ਨੇ ਉਸ ਨੂੰ ਬਚਾਉਣ ਲਈ ਕੰਬਲ ਵਿਛਾ ਲਿਆ।
ਪੁਲਸ ਅਨੁਸਾਰ ਲੜਕੀ ਮਾਨਸਿਕ ਤੌਰ 'ਤੇ ਪਰੇਸ਼ਾਨ ਲੱਗ ਰਹੀ ਸੀ। ਪੁਲਸ ਨੇ ਦੱਸਿਆ ਕਿ ਲੜਕੀ ਖੁਦ ਨੂੰ ਯੂ. ਪੀ. ਦੇ ਹਰਦੋਈ ਦੀ ਰਹਿਣ ਵਾਲੀ ਅਤੇ ਇਕ ਮੈਡੀਕਲ ਕਾਲਜ ਦੀ ਸਟੂਡੈਂਟ ਦੱਸ ਰਹੀ ਹੈ। ਉਚਾਈ ਤੋਂ ਡਿੱਗਣ ਤੋਂ ਬਾਅਦ ਲੜਕੀ ਦੀ ਹਾਲਤ ਗੰਭੀਰ ਹੈ। ਬੇਹੋਸ਼ ਲੜਕੀ ਦਾ ਇਲਾਜ ਫਿਲਹਾਲ ਕੈਂਟ ਸਥਿਤ ਸਿਵਲ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਘਟਨਾ ਦੌਰਾਨ ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਇੰਨੀ ਉਚਾਈ ਤੋਂ ਡਿੱਗਣ ਤੋਂ ਬਾਅਦ ਵੀ ਲੜਕੀ ਦਾ ਜ਼ਿੰਦਾ ਬਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਨਵਜੋਤ ਸਿੰਘ ਸਿੱਧੂ ਦਾ ਅਕਾਲੀ ਦਲ ਖਿਲਾਫ ਐਲਾਨੇ-ਏ-ਜੰਗ (ਵੀਡੀਓ)
NEXT STORY