ਇਸਲਾਮਾਬਾਦ— ਮੰਗਲਵਾਰ ਨੂੰ ਪਾਕਿ ਨੇ ਕਿਹਾ ਕਿ ਉਸ ਵੱਲੋਂ ਸਖਤ ਸ਼ਬਦਾਂ 'ਚ ਕੂਟਨੀਤਿਕ ਵਿਰੋਧ ਜਤਾਏ ਜਾਣ ਦੇ ਬਾਵਜੂਦ ਭਾਰਤ ਦਾ ਆਪਣੀ ਸੈਨਾ 'ਤੇ ਕੰਟਰੋਲ ਨਾ ਕਰ ਪਾਉਣਾ ਦੁਖਦ ਹੈ। ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਤੁਰੰਤ ਗੋਲੀਬਾਰੀ ਰੋਕਣ ਅਤੇ ਸਰਹੱਦ 'ਤੇ ਸ਼ਾਂਤੀ ਬਹਾਲ ਕਰਨ ਲਈ ਕਿਹਾ ਹੈ। ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਕ ਬਿਆਨ 'ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਨੇ ਬਹੁਤ ਧੀਰਜ ਅਤੇ ਜਵਾਬਦੇਹੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵੱਲ ਦੋਸਤੀ ਦਾ ਹੱਥ ਵੀ ਵਧਾਇਆ ਸੀ ਪਰ ਭਾਰਤ ਨੇ ਕਠੋਰਤਾ ਦਿਖਾਉਂਦੇ ਹੋਏ ਵਿਦੇਸ਼ ਮੰਤਰੀ ਸੈਸ਼ਨ ਦੀ ਵਾਰਤਾ ਰੱਦ ਕਰ ਦਿੱਤੀ। ਭਾਰਤ ਪੱਖ ਨੇ ਸਾਡੇ ਸਾਰੇ ਸ਼ਾਂਤੀ ਪਹਿਲਾਂ ਨੂੰ ਠੁਕਰਾ ਦਿੱਤਾ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਪੱਖ ਸ਼ਾਂਤੀ ਦਾ ਇਕ ਮੌਕਾ ਦੇਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤੀ ਸੁਰੱਖਿਆ ਫੋਰਸ ਵੱਲੋਂ ਕੀਤੀ ਗਈ ਗੋਲੀਬਾਰੀ 'ਤੇ ਭਾਰਤ ਸਰਕਾਰ ਦੀ ਨਿੰਦਾ ਕੀਤੀ ਸੀ। ਭਾਰਤ ਵੱਲੋਂ ਹੋਈ ਗੋਲੀਬਾਰੀ 'ਚ 4 ਨਾਗਰਿਕ ਮਾਰੇ ਗਏ ਸਨ।
ਬੇਸਬੈਟ ਮਾਰ ਮਾਰ ਕੇ ਪਤਨੀ ਦਾ ਕੀਤਾ ਕਤਲ
NEXT STORY