ਨਵੀਂ ਦਿੱਲੀ- ਇਕ ਵਿਅਕਤੀ ਨੇ ਬੇਸਬਾਲ ਦੇ ਬੱਲੇ ਨਾਲ ਕੁੱਟ ਕੁੱਟ ਕੇ ਆਪਣੀ 25 ਸਾਲਾ ਪਤਨੀ ਦਾ ਕਤਲ ਕਰ ਦਿੱਤਾ। ਪਤੀ ਦੇ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਜੋੜੇ 'ਚ ਬਹਿਸ ਹੋਈ, ਜਿਸਦੇ ਬਾਅਦ ਇਹ ਘਟਨਾ ਵਾਪਰੀ।
ਇਹ ਘਟਨਾ ਪੂਰਬੀ ਦਿੱਲੀ ਦੇ ਮਿਊਰ ਵਿਹਾਰ ਇਲਾਕੇ 'ਚ ਲੰਘੀ ਰਾਤ 8 ਵਜੇ ਉਸ ਸਮੇਂ ਵਾਪਰੀ ਜਦੋਂ ਦੋ²ਸ਼ੀ ਵਿਨੋਦ ਕੁਮਾਰ ਨਸ਼ੇ ਦੀ ਹਾਲਤ 'ਚ ਆਪਣੇ ਕਿਰਾਏ ਦੇ ਘਰ 'ਚ ਆਇਆ। ਪੁਲਸ ਅਨੁਸਾਰ ਦੋਵਾਂ 'ਚ ਪਤੀ ਦੀ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਕੁਮਾਰ ਨੇ ਬੇਸਬਾਲ ਦੇ ਬੱਲੇ ਨਾਲ ਹਮਲਾ ਕਰ ਦਿੱਤਾ, ਜਦੋਂ ਉਹ ਖੂਨ ਨਾਲ ਲੱਥਪਥ ਹੋ ਗਈ ਤਾਂ ਉਹ ਉਥੋਂ ਭੱਜ ਗਿਆ। ਮਿਊਰ ਥਾਣੇ 'ਚ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਿਹਾਰ 'ਚ ਪੋਸਟਮਾਸਟਰ ਦੀ ਗੋਲੀ ਮਾਰ ਕੇ ਹੱਤਿਆ
NEXT STORY