ਸ਼੍ਰੀਨਗਰ— ਕਸ਼ਮੀਰ ਘਾਟੀ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ ਇਕੋ-ਇਕ ਸੜਕੀ ਮਾਰਗ 294 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ਜ਼ਰੂਰੀ ਮੁਰੰਮਤ ਲਈ ਤਿੰਨ ਦਿਨਾਂ ਲਈ ਬੰਦ ਰਹੇਗਾ। ਸਰਕਾਰੀ ਬੁਲਾਰੇ ਨੇ ਦਸਿਆ ਕਿ ਟ੍ਰੈਫਿਕ ਪੁਲਸ ਦੇ ਮਹਾ ਨਿਰੀਖਕ ਅਨੁਸਾਰ ਗਾਂਗਰੂ (ਰਾਮਪੁਰ) ਵਿਚ ਪਹਾੜੀ ਦੇ ਇਕ ਹਿੱਸੇ ਵਿਚ ਦਰਾਰ ਪੈਦਾ ਹੋ ਗਈ ਹੈ ਅਤੇ ਉਸ ਦੀ ਤੁਰੰਤ ਮੁਰੰਮਤ ਕਰਨ ਦੀ ਜ਼ਰੂਰਤ ਹੈ। ਸੀਤਾ ਸੜਕ ਸੰਗਠਨ (ਬੀ. ਆਰ. ਓ.) ਦੇ ਅਧਿਕਾਰੀਆਂ ਨੇ ਰਾਸ਼ਟਰੀ ਰਾਜ ਮਾਰਗ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦਸਿਆ ਕਿ ਰਾਜ ਮਾਰਗ 9 ਤੋਂ 11 ਅਕਤੂਬਰ ਤਕ ਬੰਦ ਰਹੇਗਾ ਅਤੇ ਇਨ੍ਹਾਂ 3 ਦਿਨਾਂ ਵਿਚ ਕਿਸੇ ਨੂੰ ਵੀ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ।
'ਮੋਦੀ ਦਾ ਸਮਰਥਨ ਕਰਕੇ ਪੂਰੇ ਦੇਸ਼ ਨੇ ਗਲਤੀ ਕੀਤੀ'
NEXT STORY