ਨਵੀਂ ਦਿੱਲੀ— ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਮੋਦੀ ਦਾ ਸਮਰਥਨ ਕਰਕੇ ਸਿਰਫ ਉਨ੍ਹਾਂ ਨੇ ਹੀ ਨਹੀਂ ਸਗੋਂ ਪੂਰੇ ਦੇਸ਼ ਨੇ ਗਲਤੀ ਕੀਤੀ ਹੈ। ਹਾਲਾਂਕਿ ਰਾਜ ਠਾਕਰੇ ਨੇ ਇਹ ਸਾਫ ਕਰ ਦਿੱਤਾ ਕਿ ਉਹ ਹੁਣ ਵੀ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਕ ਹਨ ਪਰ ਉਨ੍ਹਾਂ ਨੂੰ ਮੋਦੀ ਦੇ ਕਮ ਕਰਨ ਦਾ ਤਰੀਕਾ ਪਸੰਦ ਨਹੀਂ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਰਾਜ ਠਾਕਰੇ ਦਾ ਕਹਿਣਾ ਹੈ ਕਿ ਮੋਦੀ ਗੁਜਰਾਤੀ ਪ੍ਰਧਾਨ ਮੰਤਰੀ ਦੀ ਤਰ੍ਹਾਂ ਕਮ ਕਰ ਰਹੇ ਹਨ ਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ। ਸ਼ਿਵ ਸੈਨਾ ਨਾਲ ਹੱਥ ਮਿਲਾਉਣ 'ਤੇ ਰਾਜ ਠਾਕਰੇ ਨੇ ਘੋਸ਼ਣਾ ਪੱਤਰ 'ਚ ਕਿਹਾ ਕਿ ਮਹਾਰਾਸ਼ਟਰ ਨਾਲ ਵੱਥ ਕੇ ਕਿਸੇ ਦਾ ਈਗੋ ਨਹੀਂ ਹੈ। ਜੇਕ ਰਾਜ ਦੇ ਵਿਕਾਸ ਦੀ ਗੱਲ ਹੋਵੇਗੀ ਤਾਂ ਕੌਣ ਨਾਲ ਆਉਂਦਾ ਹੈ ਅਤੇ ਕੌਣ ਨਹੀਂ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਓਧਰ ਅਦਿੱਤਿਆ ਠਾਕਰੇ 'ਤੇ ਕੁਝ ਵੀ ਬੋਲਣ ਤੋਂ ਰਾਜ ਠਾਕਰੇ ਨੇ ਇਨਕਾਰ ਕਰ ਦਿੱਤਾ।
ਚਲਦੀ ਕਾਰ 'ਚ ਲੜਕੀ ਨਾਲ ਕੀਤਾ ਬਲਾਤਕਾਰ
NEXT STORY