ਮਹਾਰਾਸ਼ਟਰ- ਪਾਕਿਸਤਾਨ ਵਲੋਂ ਜਗਬੰਦੀ ਦੇ ਉਲੰਘਣ ਦੇ ਮੁੱਦੇ 'ਤੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਪਾਕਿਸਤਾਨ ਵਲੋਂ ਕੀਤੇ ਗਏ ਹਮਲਿਆਂ ਦਾ ਸਾਹਸ ਨਾਲ ਜਵਾਬ ਦਿੱਤਾ। ਰਾਕਾਂਪਾ ਮੁਖੀ ਅਤੇ ਸਾਬਕਾ ਰੱਖਿਆ ਮੰਤਰੀ ਸ਼ਰਦ ਪਵਾਰ ਦੇ ਗੜ੍ਹ ਬਾਰਾਮਤੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਜਦੋਂ ਸਰਹੱਦ 'ਤੇ ਗੋਲੀਆਂ ਚਲ ਰਹੀਆਂ ਹਨ ਤਾਂ ਸਾਡੇ ਦੁਸ਼ਮਣ ਦਰਦ ਨਾਲ ਤੜਫ ਉਠੇ ਹਨ। ਸਾਡੇ ਜਵਾਨਾਂ ਨੇ ਸਾਹਸ ਨਾਲ ਇਸ ਹਮਲੇ ਦਾ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਦੁਸ਼ਮਣ ਸਮਝ ਗਿਆ ਹੈ ਕਿ ਸਮਾਂ ਬਦਲ ਗਿਆ ਹੈ ਅਤੇ ਪੁਰਾਣੀਆਂ ਆਦਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਮੁੱਦੇ 'ਤੇ ਜਨਤਕ ਚਰਚਾ ਜ਼ਰੀਏ ਸਰਕਾਰ 'ਤੇ ਨਿਸ਼ਾਨਾ ਲਾਉਣ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸਰਹੱਦ 'ਤੇ ਲੜਨ ਵਾਲੇ ਜਵਾਨ ਨਾਰਾਜ਼ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁੱਦੇ ਰਾਜਨੀਤਕ ਬਹਿਸ ਦਾ ਹਿੱਸਾ ਨਹੀਂ ਹੋਣੇ ਚਾਹੀਦੇ। ਚੋਣਾਂ ਆਉਣਗੀਆਂ ਅਤੇ ਜਾਣਗੀਆਂ। ਸਰਕਾਰਾਂ ਆਉਣਗੀਆਂ ਅਤੇ ਚਲੇ ਜਾਣਗੀਆਂ ਪਰ ਇਸ ਤਰ੍ਹਾਂ ਰਾਜਨੀਤਕ ਫਾਇਦੇ ਲਈ ਇਸ ਵਿਸ਼ੇ 'ਤੇ ਬਹਿਸ ਕਰ ਕੇ ਸਰਹੱਦ 'ਤੇ ਲੜਨ ਵਾਲੇ ਸਾਡੇ ਜਵਾਨਾਂ ਦਾ ਮਨੋਬਲ ਨਾ ਡਿਗਾਇਆ ਜਾਵੇ।
ਮੱਧ ਪ੍ਰਦੇਸ਼ ਬਣੇਗਾ ਦੇਸ਼ ਦੇ ਵਿਕਾਸ ਦਾ ਇੰਜਨ: ਮੋਦੀ
NEXT STORY