ਭਿੱਖੀਵਿੰਡ/ਖਾਲੜਾ, (ਅਮਨ/ਸੁਖਚੈਨ)- ਜ਼ਿਲਾ ਪੁਲਸ ਮੁਖੀ ਤਰਨਤਾਰਨ ਦੇ ਐਸ.ਐਸ.ਪੀ. ਮਨਮੋਹਨ ਕੁਮਾਰ ਸ਼ਰਮਾ ਹੋਰਾਂ ਵਲੋਂ ਨੱਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ-ਡਵੀਜ਼ਨ ਭਿੱਖੀਵਿੰਡ ਦੇ ਨਾਰਕੋਟਿਕ ਸੈੱਲ ਵਲੋਂ 100 ਗ੍ਰਾਮ ਹੈਰੋਇਨ ਸਣੇ ਇਕ ਵਿਆਕਤੀ ਨੂੰ ਕਾਬੂ ਕਰ ਕੀਤਾ ਗਿਆ,ਜਦੋਂਕਿ ਦੂਜਾ ਵਿਆਕਤੀ ਫਰਾਰ ਗਿਆ।
ਜਾਣਕਾਰੀ ਦਿੰਦੀਆਂ ਨਾਰਕੋਟਿਕ ਸੈਲ ਦੇ ਇਨਚਾਰਜ ਏ.ਐਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਅਲਗੋਂ ਖੁਰਦ ਪੁਲ 'ਤੇ ਨਾਕਾਬੰਦੀ ਕੀਤੀ ਗਈ ਸੀ ਤਾਂ ਦੋ ਨੌਜਵਾਨ ਸ਼ੱਕੀ ਹਾਲਤ 'ਚ ਆਏ ਜਿਨ੍ਹਾਂ 'ਚੋਂ ਇਕ ਫਰਾਰ ਹੋ ਗਿਆ ਜਦਕਿ ਇਕ ਨੂੰ ਕਾਬੂ ਕੀਤਾ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਾਸ਼ਟਰੀ ਕੀਮਤ 50 ਲੱਖ ਬਣਦੀ ਹੈ ਪੁਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਲਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਦਿਆਲਪੁਰਾਂ ਦੂਜਾ ਸੰਤੋਖ ਸਿੰਘ ਉਰਫ ਜੱਜ ਪੁੱਤਰ ਗੁਰਮੇਜ ਸਿੰਘ ਵਾਸੀ ਵਰਨਾਲਾ ਵਜੋਂ ਹੋਈ ਅਤੇ ਉਨ੍ਹਾਂ ਕਿਹਾ ਕਿ ਉਕਤ ਵਿਆਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਏ ਵਿਅਕਤੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਹਰ 200 ਕਿਲੋਮੀਟਰ ਬਾਅਦ ਬਾਅਦ ਸਾਥੀ ਬਦਲ ਰਹੇ ਨੇ ਬਾਦਲ ਸਾਹਿਬ : ਭਗਵੰਤ (ਵੀਡੀਓ)
NEXT STORY